ਬਿਜਲੀ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਝੁਲਸਿਆ
ਇੱਥੋਂ ਦੇ ਵਾਰਡ ਨੰਬਰ 49 ਵਿੱਚ ਝੁੱਗੀਆਂ ’ਚ ਡਿਲਿਵਰੀ ਵਾਹਨ ਤੋਂ ਐੱਲ ਪੀ ਜੀ ਸਿਲੰਡਰ ਕੱਢਦੇ ਸਮੇਂ ਇਕ ਵਿਅਕਤੀ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆ ਕੇ ਝੁਲਸ ਗਿਆ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਵਾਸੀਆਂ ਨੇ ਉਸ ਨੂੰ ਨਿੱਜੀ ਹਸਪਤਾਲ...
Advertisement
ਇੱਥੋਂ ਦੇ ਵਾਰਡ ਨੰਬਰ 49 ਵਿੱਚ ਝੁੱਗੀਆਂ ’ਚ ਡਿਲਿਵਰੀ ਵਾਹਨ ਤੋਂ ਐੱਲ ਪੀ ਜੀ ਸਿਲੰਡਰ ਕੱਢਦੇ ਸਮੇਂ ਇਕ ਵਿਅਕਤੀ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆ ਕੇ ਝੁਲਸ ਗਿਆ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਵਾਸੀਆਂ ਨੇ ਉਸ ਨੂੰ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਵਾਸੀਆਂ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਬਹੁਤ ਹੇਠਾਂ ਲਟਕ ਰਹੀਆਂ ਹਨ। ਉਨ੍ਹਾਂ ਬਿਜਲੀ ਵਿਭਾਗ ਨੂੰ ਕਈ ਵਾਰ ਸ਼ਿਕਾਇਤ ਕੀਤੀ ਹੈ ਪਰ ਕੋਈ ਹੱਲ ਨਹੀਂ ਨਿਕਲਿਆ। ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਐੱਲ ਪੀ ਜੀ ਸਿਲੰਡਰ ਬਿਜਲੀ ਤਾਰਾਂ ਦੇ ਸੰਪਰਕ ਕਾਰਨ ਫਟ ਜਾਂਦਾ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ।
Advertisement
Advertisement
