ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੈਰਾਥਨ ਵਿੱਚ ਬੀ ਐੱਸ ਐੱਫ ਜਵਾਨ ਦੌੜੇ

ਪੱਤਰ ਪ੍ਰੇਰਕ ਪਠਾਨਕੋਟ, 6 ਨਵੰਬਰ ਬੀ ਐੱਸ ਐੱਫ ਦੀ 109ਵੀਂ ਬਟਾਲੀਅਨ ਨੇ ਕਮਾਂਡੈਂਟ ਸੁਰੇਸ਼ ਸਿੰਘ ਦੇ ਆਦੇਸ਼ਾਂ ਹੇਠ ਸਰਕਾਰੀ ਸਕੂਲ ਖੋਜਕੀਚੱਕ ਤੋਂ ਢੀਂਡਾ ਤੱਕ ਮੈਰਾਥਨ ਕਰਵਾਈ। ਇਸ ਦੌੜ ਵਿੱਚ ਕੁੱਲ 115 ਨੇ ਹਿੱਸਾ ਲਿਆ ਜਿਸ ਵਿੱਚ ਲੜਕੇ, ਲੜਕੀਆਂ ਨੇ...
Advertisement

Advertisement

ਪੱਤਰ ਪ੍ਰੇਰਕ

ਪਠਾਨਕੋਟ, 6 ਨਵੰਬਰ

ਬੀ ਐੱਸ ਐੱਫ ਦੀ 109ਵੀਂ ਬਟਾਲੀਅਨ ਨੇ ਕਮਾਂਡੈਂਟ ਸੁਰੇਸ਼ ਸਿੰਘ ਦੇ ਆਦੇਸ਼ਾਂ ਹੇਠ ਸਰਕਾਰੀ ਸਕੂਲ ਖੋਜਕੀਚੱਕ ਤੋਂ ਢੀਂਡਾ ਤੱਕ ਮੈਰਾਥਨ ਕਰਵਾਈ। ਇਸ ਦੌੜ ਵਿੱਚ ਕੁੱਲ 115 ਨੇ ਹਿੱਸਾ ਲਿਆ ਜਿਸ ਵਿੱਚ ਲੜਕੇ, ਲੜਕੀਆਂ ਨੇ ਹਿੱਸਾ ਲਿਆ। ਇਸ ਮੌਕੇ 109ਵੀਂ ਬਟਾਲੀਅਨ ਦੀਆਂ ਸਰਹੱਦੀ ਚੌਕੀਆਂ ਦੇ ਸਾਰੇ ਕੰਪਨੀ ਕਮਾਂਡਰ, ਰਣਜੀਤ ਸਿੰਘ ਸਰਪੰਚ ਖੋਜਕੀਚੱਕ, ਦੀਪ ਕੁਮਾਰ ਸਰਪੰਚ ਸਿੰਬਲ ਸਕੋਲ, ਸਾਬਕਾ ਸਰਪੰਚ ਸੁਰਜੀਤ ਸਿੰਘ, ਨੰਬਰਦਾਰ ਸੁਰੇਸ਼ ਸ਼ਰਮਾ, ਮੁਕੇਸ਼ ਸ਼ਰਮਾ ਅਤੇ ਬਮਿਆਲ ਚੌਕੀ ਇੰਚਾਰਜ ਏ ਐੱਸ ਆਈ ਵਿਜੇ ਕੁਮਾਰ ਆਦਿ ਹਾਜ਼ਰ ਸਨ। ਬੀ ਐੱਸ ਐੱਫ ਦੇ ਜਵਾਨਾਂ ਅਤੇ ਮਹਿਲਾ ਸੈਨਿਕਾਂ ਨੇ ਵੀ ਦੌੜ ਵਿੱਚ ਹਿੱਸਾ ਲਿਆ। ਇਸ ਦੌੜ ਰਾਹੀਂ ਸਥਾਨਕ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਗਿਆ।

ਦੌੜ ਦੇ ਅਖੀਰ ਵਿੱਚ, 109ਵੀਂ ਬਟਾਲੀਅਨ ਵੱਲੋਂ ਕੰਪਨੀ ਕਮਾਂਡਰ ਇੰਸਪੈਕਟਰ ਬਲਰਾਮ ਉਪਾਧਿਆਏ ਨੇ ਜੇਤੂਆਂ ਨੂੰ ਸਰਟੀਫਿਕੇਟ, ਯਾਦਗਾਰੀ ਚਿੰਨ੍ਹ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਅੰਤ ਵਿੱਚ ਸਹਾਇਕ ਕਮਾਂਡੈਂਟ ਆਰਐਨ ਦਾਸ ਅਤੇ ਸਹਾਇਕ ਕਮਾਂਡੈਂਟ ਬੀਐਸ ਮੀਨਾ ਨੇ ਕਿਹਾ ਕਿ ਜੰਮੂ ਵਿੱਚ ਬੀਐਸਐਫ 9 ਨਵੰਬਰ ਨੂੰ ‘ਮੈਰਾਥਨ 2025’ ਕਰਵਾਈ ਜਾ ਰਹੀ ਹੈ, ਜਿਸ ਵਿੱਚ 42 ਕਿਲੋਮੀਟਰ ਫੁੱਲ ਮੈਰਾਥਨ, 21 ਕਿਲੋਮੀਟਰ ਹਾਫ ਮੈਰਾਥਨ, 10 ਕਿਲੋਮੀਟਰ ਫਿਟਨੈੱਸ ਦੌੜ ਅਤੇ 5 ਕਿਲੋਮੀਟਰ ਮਜ਼ੇਦਾਰ ਦੌੜ ਕਰਵਾਈ ਜਾਵੇਗੀ। ਇਸ ਮੈਰਾਥਨ ਲਈ ਰਜਿਸਟਰੇਸ਼ਨ ਮੁਫ਼ਤ ਕੀਤੀ ਜਾ ਰਹੀ ਹੈ ਅਤੇ ਜੇਤੂਆਂ ਨੂੰ ਦਿਲਚਸਪ ਇਨਾਮ ਦਿੱਤੇ ਜਾਣਗੇ।

Advertisement
Show comments