ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੋਕਲੇਨ ਮਸ਼ੀਨ ਅਪਰੇਟਰ ਦੀ ਲਾਸ਼ ਬਰਾਮਦ

ਭੋਆ ਵਿਧਾਨ ਸਭਾ ਖੇਤਰ ਅੰਦਰ ਪੈਂਦੇ ਪਿੰਡ ਗੱਜੂ ਜਗੀਰ ਵਿੱਚ ਰਾਵੀ ਦਰਿਆ ’ਚ ਪੋਕਲੇਨ ਮਸ਼ੀਨ ਅਪਰੇਟਰ ਦੇ ਮਸ਼ੀਨ ਹੇਠਾਂ ਦਬਣ ਕਾਰਨ ਉਸ ਦੀ ਲਾਸ਼ ਕਰੀਬ 12 ਘੰਟਿਆਂ ਬਾਅਦ ਲੰਘੀ ਦੇਰ ਰਾਤ ਮਿਲੀ। ਮ੍ਰਿਤਕ ਦਾ ਨਾਂ ਮਨਦੀਪ ਸਿੰਘ ਪੁੱਤਰ ਦਰਬਾਰਾ ਸਿੰਘ...
Advertisement

ਭੋਆ ਵਿਧਾਨ ਸਭਾ ਖੇਤਰ ਅੰਦਰ ਪੈਂਦੇ ਪਿੰਡ ਗੱਜੂ ਜਗੀਰ ਵਿੱਚ ਰਾਵੀ ਦਰਿਆ ’ਚ ਪੋਕਲੇਨ ਮਸ਼ੀਨ ਅਪਰੇਟਰ ਦੇ ਮਸ਼ੀਨ ਹੇਠਾਂ ਦਬਣ ਕਾਰਨ ਉਸ ਦੀ ਲਾਸ਼ ਕਰੀਬ 12 ਘੰਟਿਆਂ ਬਾਅਦ ਲੰਘੀ ਦੇਰ ਰਾਤ ਮਿਲੀ। ਮ੍ਰਿਤਕ ਦਾ ਨਾਂ ਮਨਦੀਪ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਜਾਗੋਚੱਕ ਟਾਂਡਾ ਦੱਸਿਆ ਜਾ ਰਿਹਾ ਹੈ। ਤਾਰਾਗੜ੍ਹ ਪੁਲੀਸ ਨੇ ਮ੍ਰਿਤਕ ਦੇ ਚਾਚਾ ਬਾਵਾ ਸਿੰਘ ਦੇ ਬਿਆਨਾਂ ਅਨੁਸਾਰ ਤਿੰਨ ਜਣਿਆਂ ਖ਼ਿਲਾਫ਼ ਮਨਦੀਪ ਨੂੰ ਮਾਰ ਕੇ ਲਾਸ਼ ਰਾਵੀ ਕਿਨਾਰੇ ਪਾਣੀ ਦੇ ਟੋਭੇ ’ਚ ਸੁੱਟਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਨੇ ਅੱਜ ਪਠਾਨਕੋਟ ਸਿਵਲ ਹਸਪਤਾਲ ਵਿੱਚੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।

ਐੱਸਪੀ ਮਨੋਜ ਠਾਕੁਰ ਨੇ ਕਿਹਾ ਕਿ ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਮਾਮਲੇ ਦੀ ਜਾਂਚ ਲਈ ਸਿਟ ਦਾ ਗਠਨ ਕਰ ਦਿੱਤਾ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੀ ਬੁਲਾਰਾ ਟੀਨਾ ਚੌਧਰੀ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਰਸਾਤਾਂ ਵਿੱਚ ਖਣਨ ’ਤੇ ਰੋਕ ਹੋਣ ਦੇ ਬਾਵਜੂਦ ਰਾਤ ਦੇ ਹਨੇਰੇ ਵਿੱਚ ਉਥੇ ਖਣਨ ਹੁੰਦੀ ਹੈ।

Advertisement

ਮ੍ਰਿਤਕ ਦੇ ਚਾਚਾ ਬਾਵਾ ਸਿੰਘ ਨੇ ਕਿਹਾ ਕਿ ਉਸ ਦਾ ਭਤੀਜਾ ਮਨਦੀਪ ਸਿੰਘ ਤਾਰਾਗੜ੍ਹ ਦੇ ਰੇਤ ਡੰਪ ’ਤੇ 4-5 ਮਹੀਨਿਆਂ ਤੋਂ ਪੋਕਲੇਨ ਮਸ਼ੀਨ ਅਪਰੇਟਰ ਕੰਮ ਕਰਦਾ ਸੀ। ਉਸ ਦੀ ਰਾਤ ਦੀ ਡਿਊਟੀ ਹੁੰਦੀ ਸੀ ਪਰ ਕੱਲ੍ਹ ਸਵੇਰੇ ਆਪਣੇ ਉਹ ਆਪਣੇ ਘਰ ਨਾ ਪੁੱਜਿਆ। ਪੜਤਾਲ ਕਰਨ ’ਤੇ ਡੰਪ ਤੋਂ ਥੋੜ੍ਹੀ ਦੂਰ ਰਾਵੀ ਦਰਿਆ ਕਿਨਾਰੇ ਟੋਭੇ ਵਿੱਚ ਪੋਕਲੇਨ ਮਸ਼ੀਨ ਖੜ੍ਹੀ ਸੀ। ਉਨ੍ਹਾਂ ਨਜ਼ਦੀਕ ਜਾ ਕੇ ਦੇਖਿਆ ਤਾਂ ਮਨਦੀਪ ਸਿੰਘ ਦੀ ਪੋਕਲੇਨ ਮਸ਼ੀਨ ਹੇਠਾਂ ਆਉਣ ਕਰ ਕੇ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਮਨਦੀਪ ਸਿੰਘ ਕਹਿੰਦਾ ਹੁੰਦਾ ਸੀ ਕਿ ਜਗੀਰ ਸਿੰਘ, ਉਸ ਦਾ ਲੜਕਾ ਮਨਜਿੰਦਰ ਸਿੰਘ ਤੇ ਡੰਪ ਦਾ ਮੁਨਸ਼ੀ ਮੁਕੇਸ਼ ਕੁਮਾਰ ਉਸ ਨੂੰ ਤੰਗ ਕਰਦੇ ਹਨ।

Advertisement