ਬਟਾਲਾ: ਨਸ਼ੇ ਦੀ ਓਵਰਡੋਜ਼ ਕਾਰਨ ਹਸਪਤਾਲ ’ਚ ਔਰਤ ਦੀ ਮੌਤ
ਹਰਜੀਤ ਸਿੰਘ ਪਰਮਾਰ ਬਟਾਲਾ, 8 ਅਗਸਤ ਇਥੋਂ ਦੇ ਸਿਵਲ ਹਸਪਤਾਲ ਵਿੱਚ ਅੱਜ ਨਸ਼ੇ ਦੀ ਕਥਿਤ ਓਵਰਡੋਜ਼ ਕਾਰਨ ਔਰਤ ਦੀ ਮੌਤ ਹੋ ਗਈ। ਹਸਪਤਾਲ ਦੀ ਓਪੀਡੀ ਦੇ ਬਾਹਰ ਮਹਿਲਾ ਦੀ ਲਾਸ਼ ਦੇ ਨਾਲ ਸਰਿੰਜ ਵੀ ਮਿਲੀ ਹੈ। ਮਹਿਲਾ ਦੀ ਪਛਾਣ ਨਹੀਂ...
Advertisement
ਹਰਜੀਤ ਸਿੰਘ ਪਰਮਾਰ
ਬਟਾਲਾ, 8 ਅਗਸਤ
Advertisement
ਇਥੋਂ ਦੇ ਸਿਵਲ ਹਸਪਤਾਲ ਵਿੱਚ ਅੱਜ ਨਸ਼ੇ ਦੀ ਕਥਿਤ ਓਵਰਡੋਜ਼ ਕਾਰਨ ਔਰਤ ਦੀ ਮੌਤ ਹੋ ਗਈ। ਹਸਪਤਾਲ ਦੀ ਓਪੀਡੀ ਦੇ ਬਾਹਰ ਮਹਿਲਾ ਦੀ ਲਾਸ਼ ਦੇ ਨਾਲ ਸਰਿੰਜ ਵੀ ਮਿਲੀ ਹੈ। ਮਹਿਲਾ ਦੀ ਪਛਾਣ ਨਹੀਂ ਹੋਈ ਪਰ ਦੱਸਿਆ ਗਿਆ ਹੈ ਕਿ ਮਹਿਲਾ ਦੀਆਂ ਪਹਿਲਾਂ ਵੀ ਨਸ਼ੇ ਦੀ ਹਾਲਤ ਵਿੱਚ ਕਈ ਵੀਡੀਓ ਵਾਇਰਲ ਹੋ ਚੁੱਕੀਆਂ ਹਨ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਔਰਤ ਦੀ ਮੌਤ ਕਦੋਂ ਹੋਈ ਹੈ। ਲਾਸ਼ ਸਵੇਰ ਤੋਂ ਹਸਪਤਾਲ ਵਿੱਚ ਪਈ ਸੀ, ਜਦੋਂ ਮੀਡੀਏ ਨੂੰ ਇਸ ਗੱਲ ਦੀ ਭਿਣਕ ਪਈ ਤੇ ਉਹ ਹਸਪਤਾਲ ਪਹੁੰਚਿਆ ਤਾਂ ਹਸਪਤਾਲ ਪ੍ਰਸ਼ਾਸਨ ਨੇ ਲਾਸ਼ ਨੂੰ ਚੁੱਕ ਕੇ ਮੁਰਦਾਘਰ ਵਿੱਚ ਰੱਖਿਆ ਤੇ ਪੁਲੀਸ ਨੂੰ ਸੂਚਿਤ ਕੀਤਾ।
Advertisement