ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੁਜ਼ਗਾਰ ਲਈ ਬੈਰਾਜ ਡੈਮ ਕਮੇਟੀ ਦਾ ਸੰਘਰਸ਼ ਜਾਰੀ

ਪੱਤਰ ਪ੍ਰੇਰਕ ਪਠਾਨਕੋਟ, 29 ਜੂਨ ਰੁਜ਼ਗਾਰ ਲਈ ਬੈਰਾਜ ਡੈਮ ਆਊਸਟੀ ਸੰਘਰਸ਼ ਕਮੇਟੀ ਦਾ ਚੱਲ ਰਿਹਾ ਸੰਘਰਸ਼ ਅੱਜ ਛੁੱਟੀ ਵਾਲੇ ਦਿਨ 89ਵੇਂ ਦਿਨ ਵੀ ਜਾਰੀ ਰਿਹਾ। ਇਹ ਸੰਘਰਸ਼ ਮੁਲਾਜ਼ਮ ਆਗੂ ਜਸਵੰਤ ਸਿੰਘ ਸੰਧੂ ਅਤੇ ਸੰਘਰਸ਼ ਕਮੇਟੀ ਦੇ ਆਗੂ ਸੁਰਜੀਤ ਸਿੰਘ ਦੀ...
Advertisement

ਪੱਤਰ ਪ੍ਰੇਰਕ

ਪਠਾਨਕੋਟ, 29 ਜੂਨ

Advertisement

ਰੁਜ਼ਗਾਰ ਲਈ ਬੈਰਾਜ ਡੈਮ ਆਊਸਟੀ ਸੰਘਰਸ਼ ਕਮੇਟੀ ਦਾ ਚੱਲ ਰਿਹਾ ਸੰਘਰਸ਼ ਅੱਜ ਛੁੱਟੀ ਵਾਲੇ ਦਿਨ 89ਵੇਂ ਦਿਨ ਵੀ ਜਾਰੀ ਰਿਹਾ। ਇਹ ਸੰਘਰਸ਼ ਮੁਲਾਜ਼ਮ ਆਗੂ ਜਸਵੰਤ ਸਿੰਘ ਸੰਧੂ ਅਤੇ ਸੰਘਰਸ਼ ਕਮੇਟੀ ਦੇ ਆਗੂ ਸੁਰਜੀਤ ਸਿੰਘ ਦੀ ਅਗਵਾਈ ਵਿੱਚ ਚੱਲ ਰਿਹਾ ਹੈ। ਅੱਜ ਮੁੱਖ ਇੰਜਨੀਅਰ ਦੇ ਦਫ਼ਤਰ ਸ਼ਾਹਪੁਰਕੰਢੀ ਮੂਹਰੇ 5 ਮੈਂਬਰ ਰਜਤ ਬਲੋਤਰਾ, ਅੰਕੁਰ, ਸਾਹਿਲ ਸਲਾਰੀਆ, ਪ੍ਰੀਤਮ ਸ਼ਰਮਾ ਅਤੇ ਲੇਖ ਰਾਜ ਭੁੱਖ ਹੜਤਾਲ ’ਤੇ ਬੈਠੇ।

ਸੰਘਰਸ਼ ਕਮੇਟੀ ਦੇ ਆਗੂ ਜਸਵੰਤ ਸਿੰਘ ਸੰਧੂ ਅਤੇ ਸੁਰਜੀਤ ਸਿੰਘ ਨੇ ਕਿਹਾ ਕਿ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਸ਼ਾਹਪੁਰਕੰਢੀ ਡੈਮ ਦੀ ਝੀਲ ਵਿੱਚ ਆ ਗਈਆਂ ਹਨ, ਉਨ੍ਹਾਂ ਨੂੰ ਆਊਸਟੀ ਪਾਲਸੀ ਅਨੁਸਾਰ ਨੌਕਰੀ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਉਨ੍ਹਾਂ ਨੂੰ ਮਜਬੂਰ ਹੋ ਕੇ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪ੍ਰਭਾਵਿਤ ਪਰਿਵਾਰਾਂ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਉਹ ਸੰਘਰਸ਼ ਨਹੀਂ ਖਤਮ ਕਰਨਗੇ।

ਇਸ ਰੋਸ ਪ੍ਰਦਰਸ਼ਨ ਵਿੱਚ ਰਵਿੰਦਰ ਬਾਬਾ, ਚੈਨ ਸਿੰਘ, ਅਮਨ ਕੁਮਾਰ, ਅਵਧੇਸ਼ ਸ਼ਰਮਾ, ਵਿਨੋਦ ਸ਼ਰਮਾ, ਹਰਨਾਮ ਸਿੰਘ, ਨਿਤਿਨ ਸਿੰਘ, ਰਮੇਸ਼ ਕੁਮਾਰ, ਅਮਿਤ ਸ਼ਰਮਾ, ਆਦਰਸ਼ ਬਾਲਾ, ਸੁਨੀਤਾ ਦੇਵੀ, ਸ਼ਕਤੀ ਦੇਵੀ, ਬਿੱਟੂ ਦੇਵੀ ਤੇ ਕਮਲੇਸ਼ ਕੌਰ ਆਦਿ ਵੀ ਹਾਜ਼ਰ ਸਨ।

Advertisement