ਭਲਕੇ ਮਨਾਇਆ ਜਾਵੇਗਾ ਬਾਬਾ ਨਾਮਦੇਵ ਦਾ ਜਨਮ ਦਿਹਾੜਾ
              ਸਮਾਗਮ ਦੀਆਂ ਤਿਆਰੀਆਂ ਸਬੰਧੀ ਸ੍ਰੀ ਗੁਰੂ ਰਵਿਦਾਸ ਸਭਾ ਧਾਰੀਵਾਲ ਦੀ ਮੀਟਿੰਗ
            
        
        
    
                 Advertisement 
                
 
            
        
                ਸ੍ਰੀ ਗੁਰੂ ਰਵਿਦਾਸ ਸਭਾ ਧਾਰੀਵਾਲ 202 ਵੱਲੋਂ ਬਾਬਾ ਨਾਮਦੇਵ ਦਾ ਜਨਮ ਦਿਹਾੜਾ ਇਕ ਨਵੰਬਰ ਦਿਨ ਸ਼ਨਿੱਚਰਵਾਰ ਨੂੰ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਧਾਰੀਵਾਲ ਵਿਖੇ ਮਨਾਇਆ ਜਾਵੇਗਾ। ਇਸ ਸਬੰਧੀ ਸ੍ਰੀ ਗੁਰੂ ਰਵਿਦਾਸ ਸਭਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਪ੍ਰਕਾਸ਼ ਚੰਦ ਅਤੇ ਸਕੱਤਰ ਬਲਕਾਰ ਸਿੰਘ ਦੀ ਅਗਵਾਈ ਹੇਠ ਗੁਰੂ ਰਵਿਦਾਸ ਧਰਮਸ਼ਾਲਾ ਧਾਰੀਵਾਲ ਵਿਖੇ ਹੋਈ। ਮੀਟਿੰਗ ਦੌਰਾਨ ਸਮਾਗਮ ਦੀਆਂ ਤਿਆਰੀਆਂ ਅਤੇ ਸੱਚਾਰੂ ਪ੍ਰਬੰਧਾਂ ਸਬੰਧੀ ਵਿਚਾਰਾਂ ਕੀਤੀਆਂ। ਸਭਾ ਦੇ ਪ੍ਰਧਾਨ ਗਿਆਨੀ ਮਾਸਟਰ ਪ੍ਰਕਾਸ ਚੰਦ ਅਤੇ ਜਨਰਲ ਸਕੱਤਰ ਬਲਕਾਰ ਸਿੰਘ ਨੇ ਦੱਸਿਆ ਬਾਬਾ ਨਾਮਦੇਵ ਜੀ ਦਾ ਜਨਮ ਦਿਹਾੜਾ ਪਹਿਲੀ ਵਾਰੀ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਧਾਰੀਵਾਲ ਵਿੱਚ ਮਨਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਮਹਾਰਾਜ ਸ੍ਰੀ ਸ੍ਰੀ 108 ਸੁਆਮੀ ਗੁਰਦੀਪ ਗਿਰੀ ਪਠਾਨਕੋਟ ਵਾਲੇ ਬਾਬਾ ਨਾਮਦੇਵ ਦੇ ਜੀਵਨ ਬਾਰੇ ਚਾਨਣਾ ਪਾਉਣਗੇ। ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਮੀਟਿੰਗ ’ਚ ਸਭਾ ਦੇ ਪ੍ਰਧਾਨ ਮਾਸਟਰ ਪ੍ਰਕਾਸ ਚੰਦ, ਜਨਰਲ ਸਕੱਤਰ ਬਲਕਾਰ ਸਿੰਘ, ਪ੍ਰੈਸ਼ ਸਕੱਤਰ ਭਜਨ ਸਿੰਘ, ਸੇਵਾਮੁਕਤ ਸੂਬੇਦਾਰ ਬਚਨ ਲਾਲ, ਖ਼ਜ਼ਾਨਚੀ ਅਜੈ ਕੁਮਾਰ ਸੋਨੂੰ, ਰਾਕੇਸ਼ ਟੇਲਰ, ਮਦਨ ਸਿੰਘ, ਸੁਰਿੰਦਰ ਪਾਲ ਸਿੰਘ, ਦੁਰਗਾ ਦਾਸ, ਮੰਗਤ ਰਾਮ, ਬਲਕਾਰ ਸਿੰਘ ਮੂਲਿਆਂਵਾਲ, ਧਰਮ ਪਾਲ, ਸਤਪਾਲ, ਸ੍ਰੀਮਤੀ ਸੋਨੀਆ ਅਤੇ ਸ੍ਰੀਮਤੀ ਰਾਣੋ ਹਾਜ਼ਰ ਸਨ। 
            
        
    
    
    
    
                 Advertisement 
                
 
            
        
                 Advertisement 
                
 
            
         
 
             
            