ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਮਨਾਇਆ

ਪਿੰਡ ਧਾਰੀਵਾਲ ਕਲਾਂ ਦੇ ਗੁਰਦੁਆਰਾ ਸਾਹਿਬ (ਚੀਮਾ ਪੱਤੀ) ਵਿਖੇ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਅਤੇ  ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ। ਗੁਰਦੁਆਰੇ ਦੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਤੇ ਪ੍ਰਬੰਧਕ ਕਮੇਟੀ ਵਲੋਂ ਸ਼ਰਧਾਲੂ ਸੰਗਤ...
Advertisement

ਪਿੰਡ ਧਾਰੀਵਾਲ ਕਲਾਂ ਦੇ ਗੁਰਦੁਆਰਾ ਸਾਹਿਬ (ਚੀਮਾ ਪੱਤੀ) ਵਿਖੇ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਅਤੇ  ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ। ਗੁਰਦੁਆਰੇ ਦੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਤੇ ਪ੍ਰਬੰਧਕ ਕਮੇਟੀ ਵਲੋਂ ਸ਼ਰਧਾਲੂ ਸੰਗਤ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ ਸੁਖਮਨੀ ਸਾਹਿਬ ਦੇ ਜਾਪ ਕਰਨ ਉਪਰੰਤ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਦੇ ਜਥੇ ਨੇ ਸਬਦ ਕੀਰਤਨ ਕੀਤਾ। ਕਵੀਸ਼ਰੀ ਜਥਾ ਭਾਈ ਮਨਜੀਤ ਸਿੰਘ ਗਿੱਲਮੰਝ ਵਾਲਿਆਂ ਨੇ ਕਵੀਸ਼ਰੀਆਂ ਪੇਸ਼ ਕਰਦਿਆਂ ਸੰਗਤ ਨੂੰ ਬਾਬਾ ਬੁੱਢਾ ਜੀ ਦੇ ਜੀਵਨ ’ਤੇ ਚਾਨਣਾ ਪਾਇਆ ਅਤੇ ਵਹਿਮਾਂ ਭਰਮਾਂ ਤੋਂ ਦੂਰ ਰਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ’ਤੇ ਜ਼ੋਰ ਦਿੱਤਾ। ਪ੍ਰਬੰਧਕਾਂ ਵੱਲੋਂ ਪਿੰਡ ਦੇ ਇਸ ਵਰ੍ਹੇ ਨਵ-ਵਿਆਹੇ ਜੋੜਿਆਂ ਅਮਰਜੀਤ ਸਿੰਘ ਤੇ ਜਸਵੀਰ ਕੌਰ, ਹਰਦਿਆਲ ਸਿੰਘ ਤੇ ਜਸਬੀਰ ਕੌਰ, ਸੋਹਣ ਸਿੰਘ ਤੇ ਸਰਨਜੀਤ ਕੌਰ ਆਦਿ ਨੂੰ ਸਨਮਾਨਿਤ ਕੀਤਾ। ਧਾਰਮਿਕ ਪ੍ਰੀਖਿਆ ਵਿੱਚੋਂ ਜੇਤੂ ਬੱਚੀਆਂ ਗੁਰਜਪ ਕੌਰ, ਸਿਮਰਨਦੀਪ ਕੌਰ, ਸ਼ੁਭਪ੍ਰੀਤ ਕੌਰ ਅਤੇ ਇਸ ਵਰ੍ਹੇ ਨਵਜੰਮੇ ਬੱਚਿਆਂ ਅਰਜੋਈ ਕੌਰ, ਹਰਗੁਣ ਕੌਰ, ਗੁਰਭੇਜ, ਗੁਰਫ਼ਤਿਹ ਸਿੰਘ, ਸਾਹਿਬਜੀਤ ਸਿੰਘ, ਸਹਿਬਾਜ ਸਿੰਘ, ਕਰਨਵੀਰ ਸਿੰਘ, ਹਰਜਪੁ ਸਿੰਘ ਚੀਮਾ, ਨਿਰਮਾਣ ਸਿੰਘ, ਹਰਬਾਜ ਸਿੰਘ ਆਦਿ ਨੂੰ ਵੀ ਸਨਮਾਨਿਆ।

Advertisement
Advertisement
Show comments