ਪਲਸ ਪੋਲੀਓ ਰਾਊਂਡ ਦੀ ਕਾਮਯਾਬੀ ਲਈ ਜਾਗਰੂਕਤਾ ਰੈਲੀ
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਿਵਲ ਸਰਜਨ ਡਾ. ਸਵਰਨਜੀਤ ਧਵਨ ਦੀ ਅਗਵਾਈ ਹੇਠ 12,13 ਅਤੇ 14 ਅਕਤੂਬਰ 2025 ਨੂੰ ਕੀਤੇ ਜਾਣ ਵਾਲੇ ਪਲਸ ਪੋਲੀਓ ਰਾਊਂਡ ਦੀ ਕਾਮਯਾਬੀ ਲਈ ਜ਼ਿਲ੍ਹਾ ਪੱਧਰੀ ਜਾਗਰੂਕਤਾ ਰੈਲੀ ਕੱਢੀ ਗਈ। ਮਦਨ ਲਾਲ ਢੀਂਗਰਾ ਨਰਸਿੰਗ ਕਾਲਜ, ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ, ਐੱਨ ਆਰ ਆਈ ਨਰਸਿੰਗ ਕਾਲਜ, ਐੱਸ ਜੀ ਆਰ ਡੀ ਪੰਧੇਰ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਨਾਲ ਅਰਬਨ ਆਸ਼ਾ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਰੈਲੀ ਵਿੱਚ ਆਟੋ ਰਿਕਸ਼ਾ ਰਾਹੀਂ ਜਾਗਰੂਕਤਾ ਦਾ ਸੰਦੇਸ਼ ਦੇਣ ਲਈ ਸ਼ਹਿਰ ਭਰ ਦੇ ਸਮੂਹ ਇਲਾਕਿਆਂ ਵਿੱਚ ਆਟੋ ਰਿਕਸ਼ਾ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਸਿਵਲ ਸਰਜਨ ਡਾ. ਸਵਰਨਜੀਤ ਧਵਨ ਨੇ ਕਿਹਾ ਕਿ ਬੇਸ਼ਕ ਭਾਰਤ ਪੋਲਿੳ ਮੁਕਤ ਦੇਸ਼ਾਂ ਦੀ ਗਿਣਤੀ ਵਿੱਚ ਆ ਚੁੱਕਾ ਹੈ, ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵਲੋ ਇਹ ਰਾਊਂਡ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਪੋਲੀੳ ਵਰਗੀ ਲਾ-ਇਲਾਜ ਬਿਮਾਰੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੇ ਨਾਲ-ਨਾਲ ਆਮ ਜਨਤਾ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਇਸ ਰਾਊਂਡ ਲਈ ਸਿਹਤ ਵਿਭਾਗ ਵਲੋਂ ਮੁਕੰਮਲ ਤੋਰ ’ਤੇ ਤਿਆਰੀ ਕਰ ਲਈ ਗਈ ਹੈ। ਉਨ੍ਹਾਂ ਸਮੂਹ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ, ਕਿ ਇਸ ਰਾਊਂਡ ਵਿੱਚ ਨਵ-ਜੰਮੇ ਬੱਚੇ ਤੋਂ ਲੈ ਕੇ 5 ਸਾਲ ਤੱੱਕ ਦਾ ਕੋਈ ਵੀ ਬੱਚਾ ਜੀਵਨ ਰੂਪੀ ਪੌਲੀੳ ਦੀਆਂ 2 ਬੂੰਦਾਂ ਤੋਂ ਵਾਂਝਾ ਨਹੀ ਰਹਿਣਾ ਚਾਹੀਦਾ। ਜ਼ਿਲ੍ਹਾ ਟੀਕਾਕਰਨ ਅਫਸਰ ਭਾਰਤੀ ਧਵਨ ਨੇ ਕਿਹਾ ਕਿ ਇਸ ਰਾਊਂਡ ਤਹਿਤ 2782768 ਅਬਾਦੀ ਦੇ 549027 ਘਰਾਂ ਵਿੱਚ ਰਹਿੰਦੇ 0 ਤੋਂ 5 ਸਾਲ ਦੇ 297250 ਬੱਚਿਆਂ ਨੂੰ 1407 ਟੀਮਾਂ ਵਲੋਂ ਪੋਲੀਓ ਦੀਆਂ 2 ਬੂੰਦਾਂ ਪਿਲਾਈਆ ਜਾਣਗੀਆ ਅਤੇ 291 ਸੁਪਰਵਾਈਜ਼ਰਾ ਵੱਲੋਂ ਇਨ੍ਹਾਂ ਦਾ ਨਿਰੀਖਣ ਕੀਤਾ ਜਾਵੇਗਾ।