ਸਰਕਾਰੀ ਸਕੂਲਾਂ ਦੇ ਪਾੜ੍ਹੇ ਬਣਨਗੇ ਡਾਕਟਰ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਸ ਉੱਪਰ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਦਾ ਸਿੱਟਾ ਕਰਾਰ ਦਿੱਤਾ ਹੈ। ਨੀਟ ਦੀ ਪ੍ਰੀਖਿਆ ਪਾਸ ਕਰਨ ਵਾਲਿਆਂ ਵਿੱਚ ਅੰਕੁਸ਼ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਨਰੋਟ ਜੈਮਲ ਸਿੰਘ, ਕਵਿਤਾ ਪੁੱਤਰੀ ਸਵਰਗੀ ਪ੍ਰੇਮ ਲਾਲ ਵਾਸੀ ਮਨਵਾਲ (ਬਮਿਆਲ) ਅਤੇ ਕਾਮਨੀ ਸ਼ਰਮਾ ਪੁੱਤਰੀ ਵਿਪਨ ਕੁਮਾਰ ਵਾਸੀ ਜੰਡਵਾਲ (ਪਠਾਨਕੋਟ) ਸ਼ਾਮਲ ਹਨ। ਇੰਨ੍ਹਾਂ ਵਿੱਚੋਂ ਅੰਕੁਸ਼ ਕੁਮਾਰ ਦਾ ਪਿਤਾ ਮਹਿੰਦਰ ਪਾਲ ਦਿਹਾੜੀਦਾਰ ਮਜ਼ਦੂਰ ਹੈ। ਜਦ ਕਿ ਕਵਿਤਾ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਦਾ ਭਰਾ ਠੇਕੇਦਾਰ ਕੋਲ ਮਜ਼ਦੂਰੀ ਕਰਦਾ ਹੈ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਤੀਸਰੀ ਲੜਕੀ ਕਾਮਨੀ ਸ਼ਰਮਾ ਦਾ ਪਿਤਾ ਵਿਪਨ ਕੁਮਾਰ ਆਟੋ ਰਿਕਸ਼ਾ ਚਾਲਕ ਹੈ।
ਵਿਦਿਆਰਥੀ ਅੰਕੁਸ਼ ਕੁਮਾਰ ਪੁੱਤਰ ਮਹਿੰਦਰ ਪਾਲ ਨੇ ਦੱਸਿਆ ਕਿ ਉਸ ਨੇ ਦਸਵੀਂ ਦੀ ਪ੍ਰੀਖਿਆ ਨਰੋਟ ਜੈਮਲ ਸਿੰਘ ਦੇ ਸਰਕਾਰੀ ਸਕੂਲ ਤੋਂ ਪਾਸ ਕੀਤੀ ਅਤੇ 10 2 ਸਰਕਾਰੀ ਸਕੂਲ ਦਤਿਆਲ ਫਿਰੋਜ਼ਾ ਵਿੱਚ ਦਾਖਲਾ ਲੈ ਕੇ ਆਨ ਲਾਈਨ ਪੜ੍ਹਾਈ ਨੀਟ ਦੀ ਪ੍ਰੀਖਿਆ ਪਾਸ ਕੀਤੀ। ਕਵਿਤਾ ਵਾਸੀ ਮਨਵਾਲ (ਬਮਿਆਲ) ਨੇ ਦੱਸਿਆ ਕਿ ਉਸ ਨੇ ਬਮਿਆਲ ਦੇ ਸਰਕਾਰੀ ਸਕੂਲ ਵਿੱਚੋਂ ਦਸਵੀਂ ਪਾਸ ਕੀਤੀ ਅਤੇ ਗੁਰਦਾਸਪੁਰ ਮੈਰੀਟੋਰੀਅਸ ਸਕੂਲ ਵਿੱਚੋਂ 10 2 ਪਾਸ ਕੀਤੀ ਤੇ ਹੁਣ ਨੀਟ ਦੀ ਪ੍ਰੀਖਿਆ ਪਾਸ ਕੀਤੀ। ਤੀਸਰੀ ਵਿਦਿਆਰਥਣ ਕਾਮਨੀ ਸ਼ਰਮਾ ਵਾਸੀ ਜੰਡਵਾਲ ਨੇ ਦੱਸਿਆ ਕਿ ਉਸ ਨੇ 10 2 ਦੀ ਪ੍ਰੀਖਿਆ ਇਸ ਸਾਲ ਸਰਕਾਰੀ ਸਕੂਲ ਬਧਾਨੀ ਵਿੱਚੋਂ 98.2 ਪ੍ਰਤੀਸ਼ਤ ਅੰਕ ਲੈ ਕੇ ਪਾਸ ਕੀਤੀ ਤੇ ਸੂਬੇ ਭਰ ਵਿੱਚੋਂ 9ਵਾਂ ਸਥਾਨ ਪ੍ਰਾਪਤ ਕੀਤਾ। ਹੁਣ ਉਸ ਨੇ ਨੀਟ ਪ੍ਰੀਖਿਆ ਪਾਸ ਕੀਤੀ ਹੈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅੱਜ ਅੰਕੁਸ਼ ਕੁਮਾਰ ਦੇ ਘਰ ਵੀ ਗਏ ਅਤੇ ਉਸ ਨੂੰ ਉਸ ਦੀ ਇਸ ਪ੍ਰਾਪਤੀ ਤੇ ਉਨ੍ਹਾਂ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇੰਨ੍ਹਾਂ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਨੂੰ ਹਰਾ ਕੇ ਸਰਕਾਰ ਦੀ ਵਿਰਾਸਤ ਨੂੰ ਸੰਭਾਲਿਆ ਹੈ।