ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਲੀਸ ਨਾਕੇ ’ਤੇ ਫਾਇਰਿੰਗ ਕਰਨ ਵਾਲਾ ਕਾਬੂ

ਵਿਦੇਸ਼ੀ ਹਥਿਆਰ ਅਤੇ ਥਾਰ ਬਰਾਮਦ
Advertisement
ਜਲੰਧਰ ਦਿਹਾਤੀ ਅਧੀਨ ਕਰਤਾਰਪੁਰ ਦੀ ਪੁਲੀਸ ਵੱਲੋਂ ਰਾਤ ਦੀ ਗਸ਼ਤ ਦੌਰਾਨ ਲਗਾਏ ਨਾਕੇ ’ਤੇ ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਵਿੱਚੋਂ ਇਕ ਵਿਅਕਤੀ ਨੂੰ ਥਾਰ ਅਤੇ ਵਿਦੇਸ਼ੀ ਹਥਿਆਰ ਸਮੇਤ ਕਾਬੂ ਕਰ ਲਿਆ ਗਿਆ ਹੈ ਜਦੋਂ ਕਿ ਦੂਸਰਾ ਮੌਕੇ ਤੋਂ ਕਿਸੇ ਹੋਰ ਵਿਅਕਤੀ ਦੀ ਕਾਰ ਖੋਹ ਕੇ ਫਰਾਰ ਹੋ ਗਿਆ ਹੈ। ਜਾਣਕਾਰੀ ਅਨੁਸਾਰ ਕਰਤਾਰਪੁਰ ਪੁਲੀਸ ਨੇ ਕੌਮੀ ਮਾਰਗ ’ਤੇ ਬਣੇ ਪੁਲ ਨੇੜੇ ਨਾਕਾ ਲਗਾਇਆ ਹੋਇਆ ਸੀ। ਪਿੰਡ ਧੀਰਪੁਰ ਵਾਲੇ ਪਾਸਿਓਂ ਕਾਲੇ ਰੰਗ ਦੀ ਥਾਰ ਗੱਡੀ ਨੂੰ ਪੁਲੀਸ ਨੇ ਟੋਰਚ ਦੀ ਲਾਈਟ ਮਾਰ ਕੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਵਿੱਚ ਸਵਾਰ ਵਿਅਕਤੀਆਂ ਵੱਲੋਂ ਪੁਲੀਸ ਮੁਲਾਜ਼ਮਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਕਰ ਕੇ ਗੱਡੀ ਵਾਪਸ ਧੀਰਪੁਰ ਸਾਈਡ ਨੂੰ ਭਜਾ ਲਈ ਗਈ। ਪੁਲੀਸ ਵੱਲੋਂ ਪਿੱਛਾ ਕਰਨ ’ਤੇ ਥਾਰ ਗੱਡੀ ਖੇਤਾਂ ਵਿੱਚ ਡਿੱਗ ਗਈ ਅਤੇ ਦੋਵੇਂ ਵਿਅਕਤੀ ਗੱਡੀ ਛੱਡ ਕੇ ਖੇਤਾਂ ਵੱਲ ਦੌੜ ਗਏ। ਇਨ੍ਹਾਂ ਦੋ ਨੌਜਵਾਨਾਂ ਵਿੱਚੋਂ ਇੱਕ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਫੜੇ ਗਏ ਵਿਅਕਤੀ ਕੋਲੋਂ ਇੱਕ ਵਿਦੇਸ਼ੀ ਮਾਰਕਾ ਪਿਸਟਲ ਅਤੇ ਚਾਰ ਰੌਂਦ ਅਤੇ ਮੌਕੇ ਤੋਂ ਕਾਲੇ ਰੰਗ ਦੀ ਬਿਨਾਂ ਨੰਬਰ ਥਾਰ ਬਰਾਮਦ ਕੀਤੀ ਹੈ। ਮੌਕੇ ਤੋਂ ਫਰਾਰ ਹੋਏ ਦੂਜੇ ਵਿਅਕਤੀ ਨੇ ਪਿੰਡ ਧੀਰਪੁਰ ਵਾਲੇ ਪਾਸਿਓਂ ਆਉਂਦੀ ਚਿੱਟੇ ਰੰਗ ਦੀ ਸਵਿਫਟ ਕਾਰ ਪੀਬੀ08 ਸੀਟੀ 788 ਜਿਸ ਨੂੰ ਪ੍ਰਭਜਿੰਦਰ ਸਿੰਘ ਚਲਾ ਰਿਹਾ ਸੀ ਪਿਸਟਲ ਦਿਖਾ ਕੇ ਖੋਹ ਕੇ ਦਿਆਲਪੁਰ ਵਾਲੀ ਸਾਈਡ ਨੂੰ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ। ਪੁਲੀਸ ਅਨੁਸਾਰ ਥਾਰ ਸਵਾਰ ਦੋਨੋਂ ਵਿਅਕਤੀ ਪਿੰਡ ਧੀਰਪੁਰ ਦੇ ਹੀ ਰਹਿਣ ਵਾਲੇ ਹਨ ਅਤੇ ਇਨ੍ਹਾਂ ਦੀ ਪਹਿਚਾਣ ਸੁਖਵੰਤ ਸਿੰਘ ਪੁੱਤਰ ਰੇਸ਼ਮ ਸਿੰਘ ਅਤੇ ਕਰਮਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਧੀਰਪੁਰ ਵਜੋਂ ਹੋਈ ਹੈ। ਇਸ ਘਟਨਾ ਦੀ ਡੀ ਐੱਸ ਪੀ ਸਬ ਡਿਵੀਜ਼ਨ ਕਰਤਾਰਪੁਰ ਨਰਿੰਦਰ ਸਿੰਘ ਔਜਲਾ ਨੇ ਪੁਸ਼ਟੀ ਕੀਤੀ ਹੈ।

 

Advertisement

 

Advertisement
Show comments