ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਚਾਇਤ ਦੀ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼

ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ
Advertisement
ਸਰਹੱਦੀ ਖੇਤਰ ਦੇ ਪਿੰਡ ਚੇਲਾ ਵਿੱਚ ਕੱਲ੍ਹ 40 ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਪੰਚਾਇਤ ਦੀ ਜ਼ਮੀਨ ’ਤੇ ਕਬਜ਼ਾ ਕਰਨ ਲਈ ਟਰੈਕਟਰ ਨਾਲ ਜ਼ਮੀਨ ਵਾਹੁਣ ਮੌਕੇ ਪੰਚਾਇਤ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ| ਪਿੰਡ ਦੇ ਸਰਪੰਚ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਪੰਚਾਇਤ ਦੀ 30 ਕਨਾਲ, 11 ਮਰਲਾ ਜ਼ਮੀਨ ਦਾ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਅਦਾਲਤ ਵੱਲੋਂ ਇਸ ’ਤੇ ਸਟੇਅ ਲਾਈ ਹੋਈ ਹੈ।

ਸਰਪੰਚ ਨੇ ਕਿਹਾ ਕਿ ਪਿੰਡ ਚੇਲਾ ਦੇ ਵਾਸੀ ਜੱਜਬੀਰ ਸਿੰਘ, ਮਹਿੰਦਰ ਸਿੰਘ, ਜ਼ੋਰਾਵਰ ਸਿੰਘ, ਜੁਝਾਰ ਸਿੰਘ, ਕਿੰਦਰਬੀਰ ਸਿੰਘ, ਗੁਰਜੰਟ ਸਿੰਘ ਤੋਂ ਇਲਾਵਾ ਆਸ ਪਾਸ ਪਿੰਡਾਂ ਦੇ ਉਨ੍ਹਾਂ ਦੇ ਹਮਾਇਤੀ ਸਤਨਾਮ ਸਿੰਘ ਵਾਸੀ ਬੂਹ, ਰਣਜੋਧ ਸਿੰਘ ਵਾਸੀ ਬਾਸਰਕੇ, ਹੀਰਾ ਸਿੰਘ ਵਾਸੀ ਭਿੱਖੀਵਿੰਡ, ਜਪਿੰਦਰ ਸਿੰਘ ਵਾਸੀ ਮਾੜੀ ਗੌੜਸਿੰਘ, ਰੰਮਿਤ ਵਾਸੀ ਭਿੱਖੀਵਿੰਡ, ਅਮਰਜੀਤ ਸਿੰਘ ਵਾਸੀ ਰੱਤਾਗੁੱਦਾ ਤੇ ਆਤਮਾ ਸਿੰਘ ਵਾਸੀ ਹਰੀਕੇ ਸਮੇਤ 25 ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਪੰਚਾਇਤ ਦੀ ਜ਼ਮੀਨ ਵਾਹ ਦਿੱਤਾ| ਸਰਪੰਚ ਪ੍ਰਭਦੀਪ ਸਿੰਘ ਤੇ ਪੰਚਾਇਤ ਦੇ ਹੋਰਨਾਂ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ’ਤੇ ਉਨ੍ਹਾਂ ਜ਼ਮੀਨ ਵਾਉਣ ਵਿੱਚ ਰੁਕਾਵਟ ਪਾਉਣ ’ਤੇ ਗੋਲੀਆਂ ਚਲਾਉਣ ਦੀਆਂ ਧਮਕੀਆਂ ਦਿੱਤੀਆਂ| ਦੋਵਾਂ ਪਾਸਿਆਂ ਦਰਮਿਆਨ ਤਕਰਾਰ ਹੋ ਗਿਆ ਪਰ ਪੁਲੀਸ ਮੌਕੇ ਨਹੀਂ ਪੁੱਜੀ ਅਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ| ਭਿੱਖੀਵਿੰਡ ਦੇ ਏ ਐੱਸ ਆਈ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮਾਂ ਖਿਲਾਫ਼ ਬੀ ਐਨ ਐੱਸ ਦੀ ਦਫ਼ਾ 132, 329, 351 (1), 324, 332 ਤੇ ਅਸਲਾ ਐਕਟ ਦੀ ਦਫ਼ਾ 25,27, 54, 59 ਅਧੀਨ ਦਰਜ ਕੀਤਾ ਹੈ|

Advertisement

 

Advertisement
Show comments