ਅਥਲੈਟਿਕਸ: ਵਿਦਿਆਰਥੀਆਂ ਨੇ ਕਲੱਸਟਰ ਪੱਧਰ ਦੇ ਮੁਕਾਬਲੇ ਜਿੱਤੇ
ਇੱਥੋਂ ਦੀ ਕਲਾਨੌਰ ਰੋਡ ਸਥਿਤ ਜੀਆ ਲਾਲ ਮਿੱਤਲ ਡੀਏਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਲੱਸਟਰ ਪੱਧਰ ਦੀ ਅੰਮ੍ਰਿਤਸਰ ਵਿੱਚ ਹੋਈ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੀਆ ਲਾਲ ਮਿੱਤਲ ਡੀਏਵੀ ਪਬਲਿਕ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ 100 ਮੀਟਰ ਅੰਡਰ-19...
Advertisement
ਇੱਥੋਂ ਦੀ ਕਲਾਨੌਰ ਰੋਡ ਸਥਿਤ ਜੀਆ ਲਾਲ ਮਿੱਤਲ ਡੀਏਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਲੱਸਟਰ ਪੱਧਰ ਦੀ ਅੰਮ੍ਰਿਤਸਰ ਵਿੱਚ ਹੋਈ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੀਆ ਲਾਲ ਮਿੱਤਲ ਡੀਏਵੀ ਪਬਲਿਕ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ 100 ਮੀਟਰ ਅੰਡਰ-19 ਕੁੜੀਆਂ ਵਿੱਚ ਸੋਨ ਤਮਗ਼ਾ, ਅਨਾਇਆ ਨੇ 200 ਮੀਟਰ ’ਚ ਸੋਨ, ਸਾਹਿਬ ਦੀਪ ਕੌਰ ਨੇ 400 ਮੀਟਰ ਸੋਨ, ਅਮਰਵੀਰ ਸਿੰਘ ਨੇ 19 ਮੁੰਡਿਆਂ ਦੇ ਸ਼ਾਟਪੁੱਟ ਵਿੱਚ ਸੋਨ ਤਮਗ਼ਾ, ਗੁਰਕੀਰਤ ਪਾਲ ਸਿੰਘ ਨੇ 19 ਸਾਲਾਂ ਦੀ ਲੰਬੀ ਛਾਲ ਵਿੱਚ ਸੋਨ ਤਮਗ਼ਾ, ਅੰਡਰ 19 ਰਿਲੇਅ ਟੀਮ ਨੇ ਸੋਨ ਤਮਗ਼ਾ ਅਤੇ ਰਾਧਿਕਾ ਨੇ ਡਿਸਕਸ ਥ੍ਰੋ ਵਿੱਚ ਸੋਨ ਤਮਗ਼ਾ ਜਿੱਤਿਆ।
ਗੁਰਨੂਰ ਸਿੰਘ ਨੇ ਉੱਚੀ ਛਾਲ ਵਿੱਚ ਚਾਂਦੀ ਦਾ ਤਗਮਾ, ਗੁਰਕੀਰਤ ਪਾਲ ਸਿੰਘ ਨੇ 200 ਮੀਟਰ ਅਤੇ 400 ਮੀਟਰ ਦੌੜ ਵਿੱਚ, ਸੋਹਮਪ੍ਰੀਤ ਸਿੰਘ ਨੇ 100 ਮੀਟਰ ਦੌੜ, ਜਪਨੀਤ ਸਿੰਘ ਨੇ ਅੰਡਰ-14 100 ਮੀਟਰ ਦੌੜ, ਹਰਨੂਰ ਪ੍ਰੀਤ ਸਿੰਘ ਨੇ 1500 ਮੀਟਰ ਦੌੜ ਤੇ ਈਸ਼ਵਰ ਜੋਤ ਸਿੰਘ ਨੇ ਜੈਵਲਿਨ ਥ੍ਰੋ ਵਿੱਚ ਤਗ਼ਮਾ ਜਿੱਤਿਆ। ਅੰਡਰ-17 ’ਚ ਗੁਰਮਨਪ੍ਰੀਤ ਕੌਰ ਨੇ 100 ਮੀਟਰ, ਭੂਮਿਕਾ ਅਤੇ ਸਰਗੁਣ ਕੌਰ ਨੇ 400 ਮੀਟਰ ਅਤੇ 100 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਵਰੁਣ ਸਿੰਘ ਨੇ ਡਿਸਕਸ ਥ੍ਰੋ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
Advertisement
Advertisement