ਦਿਵਿਆਂਗਾਂ ਤੇ ਬਜ਼ੁਰਗਾਂ ਨੂੰ ਸਹਾਇਕ ਉਪਕਰਨ ਦਿੱਤੇ
ਤਰਨ ਤਾਰਨ: ਇੱਥੇ ਅੱਜ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਤਰਨ ਤਾਰਨ ਬਲਾਕ ਨਾਲ ਸਬੰਧਿਤ 200 ਦੇ ਕਰੀਬ ਦਿਵਿਆਂਗਾਂ ਅਤੇ ਬਿਰਧਾਂ ਨੂੰ ਮੁਫਤ ਸਹਾਇਕ ਉਪਕਰਨ ਵੰਡੇ ਗਏ|ਤਰਨ ਤਾਰਨ ਦੇ ਵਿਧਾਇਕ ਦੀ ਪਤਨੀ ਨਵਜੋਤ ਕੌਰ ਹੁੰਦਲ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ...
Advertisement
ਤਰਨ ਤਾਰਨ: ਇੱਥੇ ਅੱਜ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਤਰਨ ਤਾਰਨ ਬਲਾਕ ਨਾਲ ਸਬੰਧਿਤ 200 ਦੇ ਕਰੀਬ ਦਿਵਿਆਂਗਾਂ ਅਤੇ ਬਿਰਧਾਂ ਨੂੰ ਮੁਫਤ ਸਹਾਇਕ ਉਪਕਰਨ ਵੰਡੇ ਗਏ|ਤਰਨ ਤਾਰਨ ਦੇ ਵਿਧਾਇਕ ਦੀ ਪਤਨੀ ਨਵਜੋਤ ਕੌਰ ਹੁੰਦਲ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ| ਲਾਭਪਾਤਰੀਆਂ ਨੂੰ ਪਹਿਲਾਂ ਪਰੀਖਣ ਹੀ ਨਿਸ਼ਾਨਬੱਧ ਕੀਤਾ ਗਿਆ ਸੀI ਲਾਭਪਾਤਰੀਆਂ ਨੂੰ ਸਰਕਾਰ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਵੱਲੋਂ ਨਿਰਮਿਤ ਕੁੱਲ 346 ਸਹਾਇਕ ਉਪਕਰਨ ਵੰਡੇ ਗਏ| ਇਨ੍ਹਾਂ ਵਿੱਚ 84 ਮੋਟਰਾਈਜ਼ਡ ਟਰਾਈ ਸਾਈਕਲ. ਸੀ. ਪੀ. ਚੇਅਰ, ਵਿਸਾਖੀਆਂ, ਕੰਨਾਂ ਦੀ ਮਸ਼ੀਨਾਂ, ਟਰਾਈ ਸਾਈਕਲ, ਛੜੀਆਂ, ਵੀਹਲ ਚੇਅਰ ਅਤੇ ਕੈਲਿਪਰਸ ਆਦਿ ਸ਼ਾਮਿਲ ਹਨI ਸਮਾਰੋਹ ਵਿੱਚ ਭਾਰਤੀ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਦੇ ਅਧਿਕਾਰੀਆਂ ਤੋਂ ਇਲਾਵਾ ਗਗਨਦੀਪ ਸਿੰਘ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਅਨੁਜ ਚੌਧਰੀ ਜ਼ਿਲ੍ਹਾ ਸਪੈਸ਼ਲ ਅਜੂਕੇਟਰ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ| -ਪੱਤਰ ਪ੍ਰੇਰਕ
Advertisement
Advertisement