ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਸਮੇਤ ਆਬਕਾਰੀ ਇੰਸਪੈਕਟਰ ਬੀਰਪਾਲ ਸਿੰਘ ਸਰਕਲ ਵੈਸਟ ਬੀ ਚੈਕਿੰਗ ਦੇ ਸਬੰਧ ਵਿੱਚ ਮਿੱਢਾ ਚੌਕ ਵਿੱਚ...
Advertisement
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਸਮੇਤ ਆਬਕਾਰੀ ਇੰਸਪੈਕਟਰ ਬੀਰਪਾਲ ਸਿੰਘ ਸਰਕਲ ਵੈਸਟ ਬੀ ਚੈਕਿੰਗ ਦੇ ਸਬੰਧ ਵਿੱਚ ਮਿੱਢਾ ਚੌਕ ਵਿੱਚ ਮੌਜੂਦ ਸੀ ਤਾਂ ਪਤਾ ਲੱਗਾ ਕਿ ਟੋਨੀ ਅਤੇ ਬਿੱਟੂ ਵਾਸੀਆਨ ਵਾਲਮੀਕ ਗੇਟ, ਮੁਹੱਲਾ ਜਵਾਹਰ ਨਗਰ ਕੈਂਪ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ। ਪੁਲੀਸ ਪਾਰਟੀ ਨੇ ਡਾ. ਮੋਹਨੀ ਚੌਕ, ਮੁਹੱਲਾ ਜਵਾਹਰ ਨਗਰ ਵਿੱਚ ਛਾਪਾ ਮਾਰ ਕੇ ਤਿੰਨ ਪੇਟੀਆਂ ਸ਼ਰਾਬ ਇੰਮਪੀਰੀਅਲ ਬਲੂ ਅਤੇ 2 ਪੇਟੀਆਂ ਸ਼ਰਾਬ 111 ਬਰਾਮਦ ਕੀਤੀਆਂ। ਪੁਲੀਸ ਵੱਲੋਂ ਦੋਵਾਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement