ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਕੂਲ ’ਚ ਸਾਲਾਨਾ ਖੇਡਾਂ ਕਰਵਾਈਆਂ

ਚਨਾਬ ਹਾਊਸ ਨੇ ਓਵਰਆਲ ਟਰਾਫੀ ਜਿੱਤੀ
ਜੇਤੂਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਡਾ. ਗਗਨਜੀਤ ਕੌਰ ਤੇ ਹੋਰ।
Advertisement
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਧਾਰੀਵਾਲ ਵੱਲੋਂ 2025-26 ਦੀਆਂ ਦੋ ਰੋਜ਼ਾ ਸਲਾਨਾ ਖੇਡਾਂ ਸਕੂਲ ਪ੍ਰਿੰਸੀਪਲ ਡਾ. ਗਗਨਜੀਤ ਕੌਰ ਦੇ ਪ੍ਰਬੰਧਾਂ ਹੇਠ ਕਰਵਾਈਆਂ। ਪਹਿਲੇ ਦਿਨ ਸੀਨੀਅਰ ਵਰਗ ਵਿੱਚ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ। ਸਕੂਲ ਦੇ ਪੰਜ ਹਾਊਸ ਸਤਲੁਜ, ਬਿਆਸ, ਰਾਵੀ, ਜਿਹਲਮ, ਚਨਾਬ ਦੇ ਅੰਤਰ-ਹਾਊਸ ਮੁਕਾਬਲੇ ਕਰਵਾਏ ਗਏ। ਰੱਸਾਕਸ਼ੀ ਵਿੱਚ ਚਨਾਬ ਹਾਊਸ ਨੇ ਬਾਜ਼ੀ ਮਾਰੀ। ਬਾਲ ਪਿਕ ਐਂਡ ਪਾਸ ਵਿੱਚ ਚਨਾਬ ਹਾਊਸ, ਰਿਲੇਅ ਪਾਸ ਵਿੱਚ ਬਿਆਸ ਹਾਊਸ, ਕੱਪ ਅਤੇ ਲਾਕ ਵਿੱਚ ਚਨਾਬ ਹਾਊਸ, ਬਾਲ ਪਿਕਿੰਗ ਵਿੱਚ ਸਤਲੁਜ ਹਾਊਸ, ਹੁੱਲਾ ਹੋਪ ਵਿੱਚ ਜੇਹਲਮ ਹਾਊਸ ਅੱਵਲ ਰਿਹਾ। ਇਸ ਤਰ੍ਹਾਂ ਮੁਕਾਬਲਿਆਂ ’ਚ ਓਵਰਆਲ ਟਰਾਫੀ ਚਨਾਬ ਹਾਊਸ ਨੇ ਜਿੱਤੀ। ਦੂਜੇ ਦਿਨ ਖੇਡਾਂ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਜੂਨੀਅਰ ਵਰਗ ਦੇ ਵਿਦਿਆਰਥੀਆਂ ਦੇ ਮਨੋਰੰਜਨ ਲਈ ਫਾਸਟੈਸਟ ਬਾਲ ਪਾਸ, ਹੁੱਲਾ ਹੋਪ, ਚਿਕਨ ਰੇਸ, ਚੇਨ ਰੇਸ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਗਗਨਜੀਤ ਕੌਰ ਅਤੇ ਸੀਨੀਅਰ ਅਧਿਆਪਕਾਂ ਨੇ ਤਗ਼ਮੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਆ। ਉਨ੍ਹਾਂ ਖੇਡ ਮੁਕਾਬਲੇ ਕਰਵਾਉਣ ਲਈ ਡੀਪੀ ਅਧਿਆਪਕਾਵਾਂ ਪਲਵਿੰਦਰ ਕੌਰ, ਅਮਨਦੀਪ ਕੌਰ ਅਤੇ ਸੋਨੀਆ ਦੇ ਸ਼ਲਾਘਾ ਕੀਤੀ।

Advertisement
Advertisement
Show comments