ਅਕਾਲੀ ਦਲ (ਪੁਨਰ ਸਰਜੀਤ) ਵੱਲੋਂ ਅਹੁਦੇਦਾਰਾਂ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਜ਼ਿਲ੍ਹਾ ਅਕਾਲੀ ਜਥੇ ਦਾ ਵਿਸਥਾਰ ਕੀਤਾ ਜਿਸ ਵਿੱਚ 24 ਅਹੁਦੇਦਾਰ ਦੇ ਨਾਵਾਂ ਦੀ ਸੂਚੀ ਅੱਜ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਸ਼ਹਿਰ ਅਕਾਲੀ ਜਥੇ ਦੇ ਪ੍ਰਧਾਨ ਵਜੋਂ ਮਨਿੰਦਰ ਸਿੰਘ ਧੁੰਨਾ ਦੇ...
Advertisement
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਜ਼ਿਲ੍ਹਾ ਅਕਾਲੀ ਜਥੇ ਦਾ ਵਿਸਥਾਰ ਕੀਤਾ ਜਿਸ ਵਿੱਚ 24 ਅਹੁਦੇਦਾਰ ਦੇ ਨਾਵਾਂ ਦੀ ਸੂਚੀ ਅੱਜ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਸ਼ਹਿਰ ਅਕਾਲੀ ਜਥੇ ਦੇ ਪ੍ਰਧਾਨ ਵਜੋਂ ਮਨਿੰਦਰ ਸਿੰਘ ਧੁੰਨਾ ਦੇ ਨਾਂ ਦਾ ਐਲਾਨ ਕੀਤਾ ਗਿਆ ਸੀ। ਅੱਜ ਨਵੇਂ ਬਣੇ ਸ਼ਹਿਰੀ ਜਥੇ ਦੇ ਪ੍ਰਧਾਨ ਨੇ ਜਥੇ ਦੇ ਅਹੁਦੇਦਾਰਾਂ ਦੇ ਨਾਵਾਂ ਦੀ ਸੂਚੀ ਦਾ ਐਲਾਨ ਕੀਤਾ ਹੈ ਜਿਸ ਵਿੱਚ 24 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਚਾਰ ਸੀਨੀਅਰ ਮੀਤ ਪ੍ਰਧਾਨ, ਚਾਰ ਮੀਤ ਪ੍ਰਧਾਨ, ਇੱਕ ਸਕੱਤਰ ਜਨਰਲ, ਚਾਰ ਜਨਰਲ ਸਕੱਤਰ, ਇੱਕ ਸਕੱਤਰ, ਚਾਰ ਜਥੇਬੰਦਕ ਸਕੱਤਰ ਅਤੇ ਛੇ ਵਰਕਿੰਗ ਕਮੇਟੀ ਮੈਂਬਰ ਬਣਾਏ ਗਏ ਹਨ।
ਨਵੇਂ ਅਹੁਦੇਦਾਰਾਂ ਵਿੱਚ ਹਰਜੀਤ ਸਿੰਘ ਪੁਰੇਵਾਲ ਸਕੱਤਰ ਜਨਰਲ, ਰਜਿੰਦਰ ਸਿੰਘ ਖੈਰਾਬਾਦ ਸਕੱਤਰ, ਦਵਿੰਦਰ ਸਿੰਘ ਗਰਚਾ ਲਖਬੀਰ ਸਿੰਘ ਮੂਲੇ ਚੱਕ, ਲਖਬੀਰ ਸਿੰਘ ਲੱਖਾ ਅਤੇ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਜਪਿੰਦਰ ਸਿੰਘ ,ਸੁਪਨਦੀਪ ਸਿੰਘ ਜਗਤਾਰ ਸਿੰਘ ਗਿੱਲ, ਸ਼ੇਖਰ ਕੁਮਾਰ ਮੀਤ ਪ੍ਰਧਾਨ, ਕਮਲਜੀਤ ਸਿੰਘ, ਜਗਜੀਤ ਸਿੰਘ ਵਾਲੀਆ, ਰਣਜੀਤ ਸਿੰਘ ਤਲਵੰਡੀ ਅਤੇ ਪ੍ਰਦੀਪ ਕੁਮਾਰ ਜਨਰਲ ਸਕੱਤਰ ਬਣਾਏ ਗਏ ਹਨ।
Advertisement
Advertisement
