ਅਕਾਲੀ ਦਲ ਵੱਲੋਂ ਹਲਕਾ ਡੇਰਾ ਬਾਬਾ ਨਾਨਕ ’ਚ ਚੋਣਾਂ ਦਾ ਬਾਈਕਾਟ
ਸਰਕਾਰ ਨੇ ਧੱਕੇਸ਼ਾਹੀ ਕਰਦਿਆਂ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ: ਲੰਗਾਹ
Advertisement
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਅੱਜ ਕਸਬਾ ਕਲਾਨੌਰ ’ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪਾਰਟੀ ਹਲਕਾ ਡੇਰਾ ਬਾਬਾ ਨਾਨਕ ’ਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾ ਦਾ ਬਾਈਕਾਟ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਧੱਕੇਸ਼ਾਹੀ ਕੀਤੀ। ਉਨ੍ਹਾਂ ਦੱਸਿਆ ਕਿ ਬਲਾਕ ਡੇਰਾ ਬਾਬਾ ਨਾਨਕ ’ਚ ਸਮਿਤੀ ਦੇ ਸਿਰਫ਼ ਤਿੰਨ ਜ਼ੋਨਾਂ ਨੂੰ ਛੱਡ ਕੇ ਬਾਕੀ ਥਾਵਾਂ ’ਤੇ ਕਾਗਜ਼ ਰੱਦ ਕਰ ਦਿੱਤੇ ਜਦੋਂ ਕਿ ਬਲਾਕ ਕਲਾਨੌਰ ’ਚ ਅਕਾਲੀ ਦਲ ਦੀਆਂ ਸਭ ਅਰਜ਼ੀਆਂ ਰੱਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੀਆਂ ਪੰਜ ਜ਼ਿਲ੍ਹਾ ਪ੍ਰ੍ਰਸ਼ਦ ਸੀਟਾਂ ਸਨ ਪਰ ਸਰਕਾਰ ਨੇ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ। ਇਸੇ ਤਰ੍ਹਾਂ ਬਲਾਕ ਸਮਿਤੀ ਦੀਆਂ 45 ਸੀਟਾਂ ’ਚ 40 ਸੀਟਾਂ ’ਤੇ ਅਰਜ਼ੀਆਂ ਹੀ ਰੱਦ ਕੀਤੀਆਂ ਗਈਆ। ਲੰਗਾਹ ਨੇ ਆਖਿਆ ਕਿ ਸਰਕਾਰ ਨਾਮ ਦੀ ਚੀਜ਼ ਨਹੀਂ, ਇਹ ਲੋਕੰਤਤਰ ਦਾ ਢੌਂਗ ਰਚ ਰਹੀ ਹੈ। ਉੁਨ੍ਹਾਂ ਆਪਣੇ ਅੰਦਾਜ਼ ’ਚ ਜ਼ਿਲ੍ਹੇ ਦੇ ਅਕਾਲੀ ਦਲ ਵਰਕਰਾਂ ਅਤੇ ਆਗੂਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਬਾਕੀ ਥਾਂਵਾ ’ਤੇ ਜ਼ਿਲ੍ਹੇ ’ਚ ਚੋਣ ਲੜ ਰਹੇ ਉਮੀਦਵਾਰ ਦੀ ਡੱਟਵੀਂ ਮਦਦ ਕੀਤੀ ਜਾਵੇ ਪਰ ਹਲਕਾ ਡੇਰਾ ਬਾਬਾ ਨਾਨਕ ਵਿੱਚ ਕੋਈ ਅਕਾਲੀ ਦਲ ਦਾ ਵਰਕਰ ,ਆਗੂ ‘ਆਪ‘ ਤੇ ਕਾਂਗਰਸ ਨੂੰ ਵੋਟ ਨਾ ਦੇਵੇ। ਉਨ੍ਹਾਂ ‘ਆਪ’ ਤੇ ਕਾਂਗਰਸ ਨੂੰ ਅਕਾਲੀ ਦਲ ਦੇ ਦੁਸ਼ਮਣ ਕਰਾਰ ਦਿੱਤੇ। ਡੇਰਾ ਬਾਬਾ ਨਾਨਕ ’ਚ ਨਾਮਜ਼ਦੀਆਂ ਮੌਕੇ ‘ਆਪ’ ਵਰਕਰਾਂ ਵੱਲੋਂ ਕਾਂਗਰਸ ਵਰਕਰਾਂ ’ਤੇ ਕੀਤੀ ਧੱਕੇਸ਼ਾਹੀ ਅਤੇ ਮਾਰਕੁੱਟ ਨੂੰ ਉਨ੍ਹਾਂ ਮਜ਼ਾਹੀਆਂ ਅੰਦਾਜ਼ ’ਚ ਕਿਹਾ ਕਿ ਇਹ ਕਾਂਗਰਸੀ ਵਰਕਰਾਂ ਨਾਲ ਜ਼ਿਆਦਾ ਹੀ ਧੱਕਾ ਹੋ ਗਿਆ।
Advertisement
Advertisement
