ਪ੍ਰਸ਼ਾਸਨ ਵਲੋਂ ਕਾਰ ਸੇਵਾ ਸੰਪਰਦਾ ਦੀ ਪ੍ਰਸ਼ੰਸਾ
ਡਿਪਟੀ ਕਮਿਸ਼ਨਰ ਰਾਹੁਲ ਨੇ ਕਾਰ ਸੇਵਾ ਸੰਪਰਦਾ ਸਰਹਾਲੀ ਸਾਹਿਬ ਵਲੋਂ ਪੌਦੇ ਲਗਾਉਣ ਦੀ ਕੀਤੀ ਜਾ ਰਹੀ ਸੇਵਾ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ| ਸੰਪਰਦਾ ਦੇ ਮੁਖੀ ਬਾਬਾ ਸੁੱਖਾ ਸਿੰਘ ਵਲੋਂ ਦੇ ਚੋਹਲਾ ਸਾਹਿਬ ਤੋਂ ਫਤਿਹਬਾਦ ਤੱਕ ਦੀ 18 ਕਿਲੋਮੀਟਰ ਲੰਬੀ ਸੜਕ...
Advertisement
ਡਿਪਟੀ ਕਮਿਸ਼ਨਰ ਰਾਹੁਲ ਨੇ ਕਾਰ ਸੇਵਾ ਸੰਪਰਦਾ ਸਰਹਾਲੀ ਸਾਹਿਬ ਵਲੋਂ ਪੌਦੇ ਲਗਾਉਣ ਦੀ ਕੀਤੀ ਜਾ ਰਹੀ ਸੇਵਾ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ| ਸੰਪਰਦਾ ਦੇ ਮੁਖੀ ਬਾਬਾ ਸੁੱਖਾ ਸਿੰਘ ਵਲੋਂ ਦੇ ਚੋਹਲਾ ਸਾਹਿਬ ਤੋਂ ਫਤਿਹਬਾਦ ਤੱਕ ਦੀ 18 ਕਿਲੋਮੀਟਰ ਲੰਬੀ ਸੜਕ ਤੇ ਲਗਾਏ ਪੌਦਿਆਂ ਦੀ ਸਾਂਭ-ਸੰਭਾਲ ਖੁੱਦ ਕਰਦਿਆਂ ਦੇਖ ਕੇ ਡਿਪਟੀ ਕਮਿਸ਼ਨਰ ਰਾਹੁਲ ਨੇ ਖੁੱਦ ਵੀ ਪਾਣੀ ਦਿੱਤਾ| ਉਨ੍ਹਾਂ ਸੰਪਰਦਾ ਵਲੋਂ ਬੀਤੇ ਲੰਮੇ ਸਮੇਂ ਤੋਂ ਵਾਤਾਵਰਨ ਸੰਭਾਲ ਦਾ ਕਾਰਜ ਕਰਦੇ ਆ ਰਹੇ ਬਾਬਾ ਸੁੱਖਾ ਸਿੰਘ ਦੀਆਂ ਸੇਵਾਵਾਂ ਨੂੰ ਸਮਾਜ ਲਈ ਇੱਕ ਮਾਰਗ ਦਰਸ਼ਨ ਕਰਾਰ ਦਿੱਤਾ।
Advertisement
Advertisement