ਵਧੀਕ ਕਮਿਸ਼ਨਰ ਵੱਲੋਂ ਭਗਤਾਂਵਾਲਾ ਡੰਪ ਦਾ ਦੌਰਾ
ਮਿਊਂਸਿਪਲ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਦੇ ਨਿਰਦੇਸ਼ਾਂ ਅਨੁਸਾਰ ਅੱਜ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਭਗਤਾਂਵਾਲਾ ਡੰਪ ਸਾਈਟ ’ਤੇ ਚੱਲ ਰਹੇ ਬਾਇਓ-ਰਿਮੀਡਿਏਸ਼ਨ ਕੰਮ ਦੀ ਸਮੀਖਿਆ ਕੀਤੀ। ਉਨ੍ਹਾਂ ਨਾਲ ਐੱਮ ਓ ਐੱਚ ਡਾ. ਕਿਰਨ ਅਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਮੌਜੂਦ...
Advertisement
ਮਿਊਂਸਿਪਲ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਦੇ ਨਿਰਦੇਸ਼ਾਂ ਅਨੁਸਾਰ ਅੱਜ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਭਗਤਾਂਵਾਲਾ ਡੰਪ ਸਾਈਟ ’ਤੇ ਚੱਲ ਰਹੇ ਬਾਇਓ-ਰਿਮੀਡਿਏਸ਼ਨ ਕੰਮ ਦੀ ਸਮੀਖਿਆ ਕੀਤੀ। ਉਨ੍ਹਾਂ ਨਾਲ ਐੱਮ ਓ ਐੱਚ ਡਾ. ਕਿਰਨ ਅਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਜਾਂਚ ਦੌਰਾਨ ਵਧੀਕ ਕਮਿਸ਼ਨਰ ਨੇ ਰੋਜ਼ਾਨਾ ਪ੍ਰੋਸੈਸਿੰਗ ਅੰਕੜਿਆਂ ਅਤੇ ਕੂੜੇ ਦੇ ਨਿਪਟਾਰੇ ਦੀ ਕੁੱਲ ਤਰੱਕੀ ਦਾ ਜਾਇਜ਼ਾ ਲਿਆ। ਸਾਈਟ ਦੇ ਅੰਕੜਿਆਂ ਅਨੁਸਾਰ 31-10-2025 ਤੱਕ ਕੁੱਲ 29445 ਟਨ ਕੂੜੇ ਦਾ ਨਿਬੇੜਾ ਹੋ ਚੁੱਕਾ ਸੀ, ਜਦਕਿ 1 ਨਵੰਬਰ ਤੋਂ 23 ਨਵੰਬਰ 2025 ਤੱਕ ਵਾਧੂ 38576 ਮੀਟ੍ਰਿਕ ਟਨ ਕੂੜੇ ਦਾ ਨਿਬੇੜਾ ਹੋਇਆ, ਜਿਸ ਨਾਲ ਕੁੱਲ ਪ੍ਰੋਸੈਸਿੰਗ ਵਧ ਕੇ 68021 ਮੀਟ੍ਰਿਕ ਟਨ ਹੋ ਗਈ ਹੈ। ਨਵੰਬਰ ਮਹੀਨੇ ਦੌਰਾਨ ਰੋਜ਼ਾਨਾ ਕਚਰਾ ਨਿਪਟਾਰਾ ਔਸਤਨ ਲਗਭਗ 1677 ਮੀਟ੍ਰਿਕ ਟਨ ਰਿਹਾ।
ਐਡੀਸ਼ਨਲ ਕਮਿਸ਼ਨਰ ਨੇ ਕਾਰਜਕਾਰੀ ਕੰਪਨੀ ਨੂੰ ਹਦਾਇਤਾਂ ਦਿੱਤੀਆਂ ਕਿ ਬਾਇਓ-ਰਿਮੀਡਿਏਸ਼ਨ ਕੰਮ ਹੋਰ ਤੇਜ਼ ਕੀਤਾ ਜਾਵੇ, ਲੋੜੀਂਦੀ ਮਸ਼ੀਨਰੀ ਤੇ ਮੈਨਪਾਵਰ ਤਾਇਨਾਤ ਕੀਤੀ ਜਾਵੇ ਅਤੇ ਕੰਮ ਬਿਨਾਂ ਰੁਕਾਵਟ ਜਾਰੀ ਰੱਖਿਆ ਜਾਵੇ। ਸਾਈਟ ’ਤੇ ਸਫਾਈ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਪ੍ਰਾਜੈਕਟ ਨੂੰ ਸਮੇਂ ਸਿਰ ਪੂਰਾ ਕਰਨ ’ਤੇ ਜ਼ੋਰ ਦਿੱਤਾ, ਤਾਂ ਜੋ ਆਸ-ਪਾਸ ਦੇ ਇਲਾਕਿਆਂ ਨੂੰ ਲੰਬੇ ਸਮੇਂ ਲਈ ਵਾਤਾਵਰਣਕ ਰਾਹਤ ਮਿਲ ਸਕੇ।
Advertisement
Advertisement
