‘ਆਪ’ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰੇਗੀ: ਕਿਸ਼ਨਕੋਟ
ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਬਟਾਲਾ ਨੇੜਲੇ ਪਿੰਡ ਸੇਖਵਾਂ ਵਿੱਚ ‘ਨਸ਼ਾ ਮੁਕਤੀ ਯਾਤਰਾ’ ਦੌਰਾਨ ਮੀਟਿੰਗ ਕੀਤੀ। ਮੀਟਿੰਗ ‘ਆਪ’ ਦੇ ਕਿਸਾਨ ਵਿੰਗ ਪ੍ਰਧਾਨ ਤੇ ਬਲਾਕ ਕੋਆਡੀਨੇਟਰ ਹਰਜਿੰਦਰ ਸਿੰਘ ਜਾਹਦਪੁਰ ਦੀ ਅਗਵਾਈ ਹੇਠ ਹੋਈ। ਵਿਧਾਇਕ ਕਿਸ਼ਨਕੋਟ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਨੇ ਸੂਬੇ ਭਰ ’ਚ ਨਵੀਂ ਜਾਗਰੂਕਤਾ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਯਤਨਾਂ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਰੰਗਲੇ ਪੰਜਾਬ ਦਾ ਸੁਫ਼ਨਾ ਹਕੀਕਤ ਬਣੇਗਾ। ਇਸ ਮੌਕੇ ਵਿਧਾਇਕ ਨੇ ਹਾਜ਼ਰੀਨ ਨੂੰ ਨਸ਼ਾ ਨਾ ਕਰਨ ਦਾ ਪ੍ਰਣ ਦਿਵਾਇਆ। ਪ੍ਰਧਾਨ ਜਾਹਦਪੁਰ ਨੇ ਕਿਹਾ ਕਿ ਰੰਗਲੇ ਪੰਜਾਬ ਦੀ ਕਲਪਨਾ ਉਸੇ ਵੇਲੇ ਪੂਰੀ ਹੋ ਸਕਦੀ ਹੈ, ਜਦੋਂ ਪੰਜਾਬ ਨਸ਼ਿਆਂ ਤੋਂ ਪੂਰੀ ਤਰ੍ਹਾਂ ਆਜ਼ਾਦ ਹੋਵੇ।
ਇਸ ਮੌਕੇ ਸਰਪੰਚ ਕਰਨਜੀਤ ਸਿੰਘ ਪੱਡਾ, ‘ਆਪ’ ਆਗੂ ਸਤਨਾਮ ਸੇਖਵਾਂ, ਬਲਾਕ ਪ੍ਰਧਾਨ ਤਕਦੀਰ ਸਿੰਘ ਢਡਿਆਲਾ, ਨੰਬਰਦਾਰ ਨਿਰਮਲ ਸਿੰਘ, ਬਲਾਕ ਪ੍ਰਧਾਨ ਰਵਿੰਦਰ ਸਿੰਘ, ‘ਆਪ’ ਆਗੂ ਦਿਲਬਾਗ ਸਿੰਘ ਛਲੋ ਚਾਹਲ ਆਦਿ ਹਾਜ਼ਰ ਸਨ।