ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ’ਚ ਪਾਏ ਬਕਾਏ ਦੇ ਪੌਣੇ ਸੱਤ ਕਰੋੜ

ਨਿੱਜੀ ਪੱਤਰ ਪ੍ਰੇਰਕ ਬਟਾਲਾ, 7 ਜੁਲਾਈ ਸਹਿਕਾਰੀ ਮਿੱਲ ਬਟਾਲਾ ਨੇ 6 ਕਰੋੜ 88 ਲੱਖ ਰੁਪਏ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਹਨ। ਇਸੇ ਤਰ੍ਹਾਂ ਸੂਬਾ ਸਰਕਾਰ ਨੇ ਸਹਿਕਾਰੀ ਮਿੱਲ ਪਨਿਆੜ ਨੂੰ 9 ਕਰੋੜ 86 ਲੱਖ ਰੁਪਏ ਜਾਰੀ ਕੀਤੇ। ਸਹਿਕਾਰੀ...
Advertisement

ਨਿੱਜੀ ਪੱਤਰ ਪ੍ਰੇਰਕ

ਬਟਾਲਾ, 7 ਜੁਲਾਈ

Advertisement

ਸਹਿਕਾਰੀ ਮਿੱਲ ਬਟਾਲਾ ਨੇ 6 ਕਰੋੜ 88 ਲੱਖ ਰੁਪਏ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਹਨ। ਇਸੇ ਤਰ੍ਹਾਂ ਸੂਬਾ ਸਰਕਾਰ ਨੇ ਸਹਿਕਾਰੀ ਮਿੱਲ ਪਨਿਆੜ ਨੂੰ 9 ਕਰੋੜ 86 ਲੱਖ ਰੁਪਏ ਜਾਰੀ ਕੀਤੇ।

ਸਹਿਕਾਰੀ ਖੰਡ ਮਿੱਲ ਬਟਾਲਾ ਦੇ ਜੀਐੱਮ ਅਰਵਿੰਦਰਪਾਲ ਸਿੰਘ ਕੈਰੋਂ ਨੇ ਦੱਸਿਆ ਕਿ ਗੰਨਾ ਕਾਸ਼ਤਕਾਰਾਂ ਦੀ ਪਹਿਲੀ ਅਪਰੈਲ ਤੱਕ ਦੀ ਬਕਾਇਆ ਰਾਸ਼ੀ ਜਾਰੀ ਹੋ ਚੁੱਕੀ ਹੈ। ਇਸੇ ਤਰ੍ਹਾਂ ਸਹਿਕਾਰੀ ਖੰਡ ਮਿੱਲ ਪਨਿਆੜ ਦੇ ਜੀਐਮ ਸਰਬਜੀਤ ਸਿੰਘ ਨੇ ਦੱਸਿਆ ਕਿ 11 ਅਪਰੈਲ ਤੱਕ ਦੀ ਰਾਸ਼ੀ, ਗੰਨਾ ਕਾਸ਼ਤਕਾਰਾਂ ਦੇ ਖਾਤੇ ਵਿੱਚ ਜਾਰੀ ਕੀਤੀ ਜਾ ਚੁੱਕੀ ਹੈ। ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫਸਲ ਦੀ 50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਅਤੇ ਪੰਜਾਬ ਸਰਕਾਰ ਨੇ ਪਿਛਲੇ ਹਫ਼ਤੇ 28 ਜੂਨ ਨੂੰ ਵੀ 50 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਕੀਤੀ ਸੀ। ਦੱਸਿਆ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਇਸ ਮੌਕੇ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ, ਸਰਪੰਚ ਜਗਜੀਤ ਸਿੰਘ ਵਡਾਲਾ, ਕੁਲਦੀਪ ਸਿੰਘ ਰਸੂਲਪੁਰ, ਸਰਪੰਚ ਜਤਿੰਦਰ ਸਿੰਘ ਮਨੋਹਰਪੁਰ ਸਮੇਤ ਹੋਰ ਹਾਜ਼ਰ ਹਨ।

Advertisement
Tags :
ਕਰੋੜ:ਕਾਸ਼ਤਕਾਰਾਂਖਾਤਿਆਂਗੰਨਾਪੌਣੇਬਕਾਏ
Show comments