ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਐੱਨਸੀਸੀ ਟਰੇਨਿੰਗ ਕੈਂਪ ਵਿੱਚ 500 ਬੱਚੇ ਸ਼ਾਮਲ ਹੋਏ

ਗੁਰਦਾਸਪੁਰ: ਇੱਥੋਂ ਦੇ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ ਵਿੱਚ ਐੱਨਸੀਸੀ ਕੈਂਪ ਲਗਾਇਆ ਗਿਆ। ਕੈਂਪ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ ਅਤੇ ਬਟਾਲਾ ਦੇ ਵੱਖ-ਵੱਖ ਸਕੂਲਾਂ-ਕਾਲਜਾਂ ਤੋਂ ਕੈਡੇਟਾਂ ਨੇ ਹਿੱਸਾ ਲਿਆ। ਬੱਚਿਆਂ ਨੂੰ ਐੱਨਸੀਸੀ ਦੀ ਟਰੇਨਿੰਗ ਸਬੰਧੀ ਐੱਨਸੀਸੀ ਦੀ 7 ਬਟਾਲੀਅਨ ਦੇ ਕਰਨਲ ਅਜੇ...
Advertisement

ਗੁਰਦਾਸਪੁਰ: ਇੱਥੋਂ ਦੇ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ ਵਿੱਚ ਐੱਨਸੀਸੀ ਕੈਂਪ ਲਗਾਇਆ ਗਿਆ। ਕੈਂਪ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ ਅਤੇ ਬਟਾਲਾ ਦੇ ਵੱਖ-ਵੱਖ ਸਕੂਲਾਂ-ਕਾਲਜਾਂ ਤੋਂ ਕੈਡੇਟਾਂ ਨੇ ਹਿੱਸਾ ਲਿਆ। ਬੱਚਿਆਂ ਨੂੰ ਐੱਨਸੀਸੀ ਦੀ ਟਰੇਨਿੰਗ ਸਬੰਧੀ ਐੱਨਸੀਸੀ ਦੀ 7 ਬਟਾਲੀਅਨ ਦੇ ਕਰਨਲ ਅਜੇ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੱਤੀ। ਸੱਤ ਬਟਾਲੀਅਨ ਦੇ ਇੰਸਟਰੱਕਟਰਾਂ ਅਤੇ ਐਡਮਿਨ ਸਟਾਫ਼ ਨੇ ਆਪਣਾ ਬਣਦਾ ਯੋਗਦਾਨ ਦਿੱਤਾ। ਕੈਡੇਟਾਂ ਨੂੰ ਸੈਲਫ ਡਿਫੈਂਸ, ਆਪਟੀਕਲ, ਸਿਹਤ ਅਤੇ ਸਾਫ਼-ਸਫ਼ਾਈ ਬਾਰੇ ਸਿਖਲਾਈ ਦਿੱਤੀ ਗਈ। ਇਸ ਦੇ ਨਾਲ ਗਰਾਊਂਡ ਅਤੇ ਮੈਪ ਰੀਡਿੰਗ ਬਾਰੇ ਵੀ ਦੱਸਿਆ ਗਿਆ। ਸਮਾਪਤੀ ਮੌਕੇ ਕੈਡੇਟਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਕੈਂਪ ਵਿੱਚ ਹਿੱਸਾ ਲੈਣ ਵਾਲਿਆਂ ਵੱਲੋਂ ਸੁਖਜਿੰਦਰਾ ਕਾਲਜ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ

 

Advertisement

Advertisement