ਵਿਦੇਸ਼ ਲਿਜਾਣ ਦਾ ਝਾਂਸਾ ਦੇ 29 ਲੱਖ ਠੱਗੇ
ਵਲਟੋਹਾ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਲਾਖਣਾ ਦੇ ਲੜਕੇ ਰਣਜੀਤ ਸਿੰਘ ਨਾਲ ਵਿਆਹ ਕਰਵਾ ਕੇ ਉਸ ਨੂੰ ਆਪਣੇ ਨਾਲ ਵਿਦੇਸ਼ ਲੈ ਜਾਣ ਦਾ ਝਾਂਸਾ ਦੇ ਕੇ ਉਸ ਨਾਲ ਕਥਿਤ ਤੌਰ ’ਤੇ 29 ਲੱਖ ਰੁਪਏ ਦੀ ਠੱਗੀ ਮਾਰੀ ਗਈ| ਜਾਂਚ...
Advertisement
ਵਲਟੋਹਾ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਲਾਖਣਾ ਦੇ ਲੜਕੇ ਰਣਜੀਤ ਸਿੰਘ ਨਾਲ ਵਿਆਹ ਕਰਵਾ ਕੇ ਉਸ ਨੂੰ ਆਪਣੇ ਨਾਲ ਵਿਦੇਸ਼ ਲੈ ਜਾਣ ਦਾ ਝਾਂਸਾ ਦੇ ਕੇ ਉਸ ਨਾਲ ਕਥਿਤ ਤੌਰ ’ਤੇ 29 ਲੱਖ ਰੁਪਏ ਦੀ ਠੱਗੀ ਮਾਰੀ ਗਈ| ਜਾਂਚ ਅਧਿਕਾਰੀ ਏ ਐੱਸ ਆਈ ਦਵਿੰਦਰਪਾਲ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਮੁਲਜ਼ਮਾਂ ਵਿੱਚ ਅਨੂਪ੍ਰੀਤ ਕੌਰ ਅਤੇ ਉਸ ਦੀ ਮਾਤਾ ਰਾਜਵਿੰਦਰ ਕੌਰ ਵਾਸੀ ਸੈਂਸਰਾ ਕੁਪੱਤਪੁਰ (ਅੰਮ੍ਰਿਤਸਰ) ਦਾ ਨਾਮ ਸ਼ਾਮਲ ਹੈ| ਰਣਜੀਤ ਸਿੰਘ ਨਾਲ ਅਨੂਪ੍ਰੀਤ ਕੌਰ ਵੱਲੋਂ ਵਿਆਹ ਕਰਵਾ ਕੇ ਉਸ ਨੂੰ ਆਪਣੇ ਨਾਲ ਕੈਨੇਡਾ ਲੈ ਕੇ ਜਾਣ ਦਾ ਝਾਂਸਾ ਦੇ ਕੇ ਉਸ ਤੋਂ ਆਪਣੀ ਪੜ੍ਹਾਈ ਲਈ 29 ਲੱਖ ਰੁਪਏ ਖਰਚ ਕਰਵਾਏ| ਅਨੂਪ੍ਰੀਤ ਕੌਰ ਖੁਦ ਕੈਨੇਡਾ ਚਲੇ ਗਈ ਅਤੇ ਉਸ ਨੇ ਉੱਥੇ ਜਾਂਦਿਆਂ ਹੀ ਸਹੁਰਾ ਪਰਿਵਾਰ ਨਾਲੋਂ ਜਾਂਦਿਆਂ ਹੀ ਸਬੰਧ ਤੋੜ ਲਏ| ਇਸ ਸਬੰਧੀ ਲੜਕੇ ਦੀ ਮਾਤਾ ਦਵਿੰਦਰ ਕੌਰ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਜਿਸ ਦੀ ਪੜਤਾਲ ਤੇ ਪੁਲੀਸ ਨੇ ਬੀਐਨ ਐਸ ਦੀ ਦਫ਼ਾ 420, 120-ਬੀ ਅਧੀਨ ਇਕ ਕੇਸ ਦਰਜ ਕੀਤਾ ਹੈ| ਪੁਲੀਸ ਨੇ ਦੱਸਿਆ ਕਿ ਮੁਲਜ਼ਮ ਫਰਾਰ ਹਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
Advertisement
Advertisement
