ਗੋਇੰਦਵਾਲ ਜੇਲ੍ਹ ਤੋਂ 25 ਮੋਬਾਈਲ ਬਰਾਮਦ
ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਅਧਿਕਾਰੀਆਂ ਨੇ ਬੀਤੇ ਦਿਨਾਂ ਦੌਰਾਨ ਜੇਲ੍ਹ ਦੀਆਂ ਵੱਖ ਵੱਖ ਬੈਰਕਾਂ ਦੀ ਤਲਾਸ਼ੀ ਕਰਨ ’ਤੇ 25 ਮੋਬਾਈਲ ਅਤੇ ਹੋਰ ਇਤਰਾਜ਼ਯੋਗ ਵਸਤੂਆਂ ਬਰਾਮਦ ਕੀਤੀਆਂ ਹਨ| ਜੇਲ੍ਹ ਦੇ ਸਹਾਇਕ ਸੁਪਰਟੈਂਟ ਮਨਜੀਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਬਰਾਮਦ...
Advertisement
ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਅਧਿਕਾਰੀਆਂ ਨੇ ਬੀਤੇ ਦਿਨਾਂ ਦੌਰਾਨ ਜੇਲ੍ਹ ਦੀਆਂ ਵੱਖ ਵੱਖ ਬੈਰਕਾਂ ਦੀ ਤਲਾਸ਼ੀ ਕਰਨ ’ਤੇ 25 ਮੋਬਾਈਲ ਅਤੇ ਹੋਰ ਇਤਰਾਜ਼ਯੋਗ ਵਸਤੂਆਂ ਬਰਾਮਦ ਕੀਤੀਆਂ ਹਨ| ਜੇਲ੍ਹ ਦੇ ਸਹਾਇਕ ਸੁਪਰਟੈਂਟ ਮਨਜੀਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਬਰਾਮਦ ਕੀਤੀਆਂ ਇਤਰਾਜ਼ਯੋਗ ਵਸਤੂਆਂ ਵਿੱਚ 25 ਮੋਬਾਈਲ, 9 ਚਾਰਜਰ, 9 ਹੀ ਡੇਟਾ ਅਪਰੇਟਰ ਤੇ ਪਾਵਰ ਬੈਂਕ ਆਦਿ ਬਰਾਮਦ ਕੀਤਾ ਹੈ| ਅਧਿਕਾਰੀਆਂ ਨੇ ਜੇਲ੍ਹ ਵਿੱਚੋਂ ਬੀੜੀਆਂ ਦੇ ਬੰਡਲ ਅਤੇ ਤੰਬਾਕੂ ਦੀਆਂ ਪੁੜੀਆਂ ਵੀ ਬਰਾਮਦ ਕੀਤੀਆਂ ਹਨ| ਇਸ ਸਬੰਧੀ ਜੇਲ੍ਹ ਦੇ ਗੋਇੰਦਵਾਲ ਸਾਹਿਬ ਥਾਣਾ ਵਿੱਚ ਪ੍ਰੀਜਨ ਐਕਟ- 42, 52 ਅਧੀਨ ਕੇਸ ਦਰਜ ਕੀਤੇ ਗਏ ਹਨ|
Advertisement
Advertisement