ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਿਸ਼ਾਨ-ਏ-ਸਿੱਖੀ ਦੇ 24 ਵਿਦਿਆਰਥੀਆਂ ਵੱਲੋਂ ਐੱਨ ਡੀ ਏ ਦੀ ਪ੍ਰੀਖ਼ਿਆ ਪਾਸ

ਬਾਬਾ ਸੇਵਾ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਵਧਾਈ
ਐੱਨ ਡੀ ਏ ਦੀ ਲਿਖ਼ਤੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ।  -ਫੋਟੋ: ਗੁਰਬਖਸ਼ਪੁਰੀ
Advertisement

ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਨਿਸ਼ਾਨ-ਏ-ਸਿੱਖੀ ਐੱਨ ਡੀ ਏ ਵਿੰਗ ਖਡੂਰ ਸਾਹਿਬ ਦੇ 24 ਵਿਦਿਆਰਥੀਆਂ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨ ਡੀ ਏ) ਦੀ ਲਿਖ਼ਤੀ ਪ੍ਰੀਖ਼ਿਆ ਪਾਸ ਕੀਤੀ ਹੈ। ਇਹ ਸਾਰੇ ਵਿਦਿਆਰਥੀ ਹੁਣ ਐੱਸ ਐੱਸ ਬੀ ਦੀ ਇੰਟਰਵਿਊ ਲਈ ਜਾਣਗੇ। ਜ਼ਿਕਰਯੋਗ ਹੈ ਕਿ ਹੁਣ ਤੱਕ ਸੰਸਥਾ ਦੇ 26 ਵਿਦਿਆਰਥੀ ਵੱਖ-ਵੱਖ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਮੇਜਰ ਜਨਰਲ ਬਲਵਿੰਦਰ ਸਿੰਘ (ਵੀ ਐੱਸ ਐੱਮ) (ਸੇਵਾਮੁਕਤ) ਡਾਇਰੈਕਟਰ, ਐੱਨ ਡੀ ਏ ਵਿੰਗ ਨੇ ਦੱਸਿਆ ਕਿ ਅਜਿਹੇ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਐੱਨ ਐੱਸ ਆਈ ਐੱਸ ਟੀ (ਐੱਨ ਡੀ ਏ ਵਿੰਗ) ਵਿੱਚ ਚੋਣ ਅਤੇ ਸਿਖਲਾਈ ਦਾ ਜ਼ਿਕਰ ਕਰਿਦਆਂ ਬਾਬਾ ਸੇਵਾ ਸਿੰਘ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ। ਇਸ ਮੌਕੇ ਬਾਬਾ ਬਲਦੇਵ ਸਿੰਘ, ਫੈਕਲਟੀ  ਇੰਚਾਰਜਦਿਨੇਸ਼ ਗੁਪਤਾ, ਡਿਪਟੀ ਡਾਇਰੈਕਟਰ ਕਰਨਲ ਗੁਰਮੀਤ ਸਿੰਘ (ਸੇਵਾਮੁਕਤ), ਡਾਇਰੈਕਟਰ ਡਾ. ਕਮਲਜੀਤ ਸਿੰਘ, ਸਕੱਤਰ ਵਰਿਆਮ ਸਿੰਘ, ਸੂਬੇਦਾਰ ਕੁਲਵੰਤ ਸਿੰਘ ਅਤੇ ਸੰਸਥਾ ਦੇ ਸਟਾਫ਼ ਮੈਂਬਰ ਹਾਜ਼ਰ ਸਨ।

Advertisement
Advertisement
Show comments