ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਡਾਲੀ ਗੁਰੂ ’ਚ 2.5 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ

ਜਸਬੀਰ ਸਿੰਘ ਸੱਗੂ ਅੰਮ੍ਰਿਤਸਰ, 26 ਜੁਲਾਈ ਅੰਮ੍ਰਿਤਸਰ ਨਗਰ ਨਿਗਮ ਦੀ ਟੀਮ ਨੇ ਅੱਜ ਪਿੰਡ ਵਡਾਲੀ ਗੁਰੂ ’ਚ ਨਿਗਮ ਦੀ 2.5 ਏਕੜ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਜ਼ਮੀਨ ’ਤੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਨਿਗਮ...
ਨਗਰ ਨਿਗਮ ਵੱਲੋਂ ਕਬਜ਼ਾ ਛੁਡਵਾਏ ਜਾਣ ਦਾ ਵਿਰੋਧ ਕਰਦੇ ਹੋਏ ਲੋਕ।
Advertisement

ਜਸਬੀਰ ਸਿੰਘ ਸੱਗੂ

ਅੰਮ੍ਰਿਤਸਰ, 26 ਜੁਲਾਈ

Advertisement

ਅੰਮ੍ਰਿਤਸਰ ਨਗਰ ਨਿਗਮ ਦੀ ਟੀਮ ਨੇ ਅੱਜ ਪਿੰਡ ਵਡਾਲੀ ਗੁਰੂ ’ਚ ਨਿਗਮ ਦੀ 2.5 ਏਕੜ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਜ਼ਮੀਨ ’ਤੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਨਿਗਮ ਦੀ ਟੀਮ ਨੇ ਪੁਲੀਸ, ਸਿਵਲ ਵਿਭਾਗ ਕਰਮਚਾਰੀਆਂ ਅਤੇ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਅਮਲੇ ਦੀ ਮਦਦ ਨਾਲ ਕਾਰਵਾਈ ਕਰਦਿਆਂ ਪਿੰਡ ਵਡਾਲੀ ਗੁਰੂ ’ਚ ਨਗਰ ਨਿਗਮ ਅੰਮ੍ਰਿਤਸਰ ਦੀ 2.5 ਏਕੜ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲਿਆ। ਇਸ ਦੌਰਾਨ ਲੋਕਾਂ ਨੇ ਨਿਗਮ ਦੀ ਕਾਰਵਾਈ ਦਾ ਵਿਰੋਧ ਵੀ ਕੀਤਾ। ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਇਸ ਜ਼ਮੀਨ ’ਤੇ ਕੁੱਝ ਸ਼ਰਾਰਤੀ ਅਨਸਰਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਕੋਟ ਖਾਲਸਾ ਨੇੜੇ ਪਿੰਡ ਵਡਾਲੀ ਗੁਰੂ ਦੀ ਕੁੱਲ 97 ਕਨਾਲ ਜ਼ਮੀਨ ਹੈ, ਜਿਸ ’ਤੇ ਸ਼ਰਾਰਤੀ ਅਨਸਰਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਪਿੰਡ ਵਡਾਲੀ ਗੁਰੂ ਦੀ 2.5 ਏਕੜ ਜ਼ਮੀਨ ਕਬਜ਼ੇ ਵਿੱਚ ਲੈ ਲਈ ਗਈ ਹੈ ਤੇ ਬਾਕੀ ਰਹਿੰਦੀ ਜਮੀਨ ਵੀ ਸਮਾਂ ਆਉਣ ’ਤੇ ਆਪਣੇ ਕਬਜ਼ੇ ਵਿੱਚ ਲੈ ਲਈ ਜਾਵੇਗੀ। ਇਸ ਤੋਂ ਪਹਿਲਾਂ ਵੀ ਗੁਰੂ ਕੀ ਵਡਾਲੀ ਵਿੱਚ ਟੀਮ ਵਲੋਂ 6 ਕਨਾਲ 15 ਮਰਲੇ ਜ਼ਮੀਨ ਦਾ ਕਬਜ਼ਾ ਲਿਆ ਗਿਆ ਸੀ।

Advertisement
Show comments