ਮੈਗਾ ਖੂਨਦਾਨ ਕੈਂਪ ਵਿੱਚ 162 ਯੂਨਿਟ ਇਕੱਤਰ
ਇੱਥੇ ਬਲੱਡ ਡੋਨਰ ਐਂਡ ਵੈੱਲਫੇਅਰ ਸੁਸਾਇਟੀ ਅਤੇ ਰੋਟਰੀ ਕਲੱਬ ਦਸੂਹਾ ਗ੍ਰੇਟਰ ਵੱਲੋਂ ਲਾਏ ਮੈਗਾ ਖੂਨਦਾਨ ਕੈਂਪ ਵਿੱਚ 162 ਯੂਨਿਟ ਇਕੱਤਰ ਕੀਤੇ ਗਏ। ਸੁਸਾਇਟੀ ਦੇ ਸੰਸਥਾਪਕ ਮੁਨੀਸ਼ ਕਾਲੀਆ ਦੇ ਜਨਮ ਦਿਨ ਨੂੰ ਸਮਰਪਿਤ ਕੈਂਪ ਸਥਾਨਕ ਵਿਜੇ ਸਿਟੀ ਸੈਂਟਰ ਮਾਲ ਵਿੱਚ ਸਵੇਰੇ...
Advertisement
ਇੱਥੇ ਬਲੱਡ ਡੋਨਰ ਐਂਡ ਵੈੱਲਫੇਅਰ ਸੁਸਾਇਟੀ ਅਤੇ ਰੋਟਰੀ ਕਲੱਬ ਦਸੂਹਾ ਗ੍ਰੇਟਰ ਵੱਲੋਂ ਲਾਏ ਮੈਗਾ ਖੂਨਦਾਨ ਕੈਂਪ ਵਿੱਚ 162 ਯੂਨਿਟ ਇਕੱਤਰ ਕੀਤੇ ਗਏ। ਸੁਸਾਇਟੀ ਦੇ ਸੰਸਥਾਪਕ ਮੁਨੀਸ਼ ਕਾਲੀਆ ਦੇ ਜਨਮ ਦਿਨ ਨੂੰ ਸਮਰਪਿਤ ਕੈਂਪ ਸਥਾਨਕ ਵਿਜੇ ਸਿਟੀ ਸੈਂਟਰ ਮਾਲ ਵਿੱਚ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਬੱਬਲੂ, ਚੇਅਰਮੈਨ ਬਿੱਲਾ ਅਰੋੜਾ, ਰੋਟਰੀ ਕਲੱਬ ਦੇ ਪ੍ਰਧਾਨ ਵਿਕਾਸ ਖੁੱਲਰ ਤੇ ਸੈਕਟਰੀ ਵਿਜੇ ਤੁਲੀ ਦੀ ਅਗਵਾਈ ਹੇਠ ਲਗਾਏ ਕੈਂਪ ਵਿੱਚ ਹਰ ਉਪਰ ਵਰਗ ਦੇ ਲੋਕਾਂ ਨੇ ਖੂਨਦਾਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਵਿਧਾਇਕ ਕਰਮਬੀਰ ਘੁੰਮਣ, ਵਿਧਾਇਕ ਕਰਮਬੀਰ ਘੁੰਮਣ, ਮੁਕੇਸ਼ ਰੰਜਨ, ਪੰਡਿਤ ਪਵਨ ਸ਼ਰਮਾ, ਸੰਜੇ ਰੰਜਨ, ਵਿਜੇ ਸ਼ਰਮਾ, ਰਵਿੰਦਰ ਸ਼ਿੰਗਾਰੀ, ਸ਼ਿਵ ਭਗਤ ਜੋਗਿੰਦਰਪਾਲ ਮਹਾਜਨ, ਰਾਜੇਸ਼ ਮਹਾਜਨ, ਮਨਦੀਪ ਸਿੰਘ ਤੇ ਬਾਊ ਅਰੁਣ ਕੁਮਾਰ ਵੱਲੋਂ ਲੋਕਾਂ ਵਿੱਚ ਖੂਨਦਾਨ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਨੂੰ ਸਨਮਾਨਿਆ ਗਿਆ।
Advertisement
Advertisement