ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੌਮੀ ਗਣਿਤ ਪ੍ਰਤਿਭਾ ਪ੍ਰੀਖਿਆ ’ਚ ਚਮਕੇ ਪ੍ਰਤਾਪ ਵਰਲਡ ਸਕੂਲ ਦੇ 15 ਵਿਦਿਆਰਥੀ

ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ 15 ਹੋਣਹਾਰ ਵਿਦਿਆਰਥੀਆਂ ਨੇ 57ਵੀਂ ਕੌਮੀ ਗਣਿਤ ਪ੍ਰਤਿਭਾ ਮੁਕਾਬਲੇ 2025 ਦੀ ਪ੍ਰੀਖਿਆ ਪਾਸ ਕਰ ਲਈ ਹੈ। ਇਹ ਪ੍ਰੀਖਿਆ ਅਖਿਲ ਭਾਰਤੀ ਗਣਿਤ ਅਧਿਆਪਕ ਸਭਾ ਵੱਲੋਂ ਕਰਵਾਈ ਗਈ ਸੀ। ਇਸ ਮੁਕਾਬਲੇ ਦਾ ਉਦੇਸ਼ ਉਨ੍ਹਾਂ ਵਿਦਿਆਰਥੀਆਂ ਦੀ ਪਛਾਣ...
Advertisement
ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ 15 ਹੋਣਹਾਰ ਵਿਦਿਆਰਥੀਆਂ ਨੇ 57ਵੀਂ ਕੌਮੀ ਗਣਿਤ ਪ੍ਰਤਿਭਾ ਮੁਕਾਬਲੇ 2025 ਦੀ ਪ੍ਰੀਖਿਆ ਪਾਸ ਕਰ ਲਈ ਹੈ। ਇਹ ਪ੍ਰੀਖਿਆ ਅਖਿਲ ਭਾਰਤੀ ਗਣਿਤ ਅਧਿਆਪਕ ਸਭਾ ਵੱਲੋਂ ਕਰਵਾਈ ਗਈ ਸੀ। ਇਸ ਮੁਕਾਬਲੇ ਦਾ ਉਦੇਸ਼ ਉਨ੍ਹਾਂ ਵਿਦਿਆਰਥੀਆਂ ਦੀ ਪਛਾਣ ਕਰਨੀ ਅਤੇ ਉਨ੍ਹਾਂ ਨੂੰ ਉਤਸ਼ਾਹਤ ਕਰਨਾ ਹੈ ਜੋ ਮੂਲ ਤੇ ਰਚਨਾਤਮਕ ਸੋਚ, ਸਮੱਸਿਆ-ਹੱਲ ਕਰਨ ਦੀ ਯੋਗਤਾ ਅਤੇ ਔਖੇ ਪ੍ਰਸ਼ਨਾਂ ਨੂੰ ਹੱਲ ਕਰਨ ਦਾ ਆਤਮ ਵਿਸ਼ਵਾਸ ਵਿਖਾਉਂਦੇ ਹਨ। ਇਸ ਉਪਲਬਧੀ ’ਤੇ ਸਕੂਲ ਦੇ ਡਾਇਰੈਕਟਰ ਸਨੀ ਮਹਾਜਨ ਨੇ ਕਿਹਾ ਕਿ ਇਹ ਸਫ਼ਲਤਾ ਸਾਡੇ ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਕਾਂ ਦੇ ਲਗਾਤਾਰ ਮਾਰਗਦਰਸ਼ਨ ਦਾ ਸਾਫ਼ ਸਬੂਤ ਹੈ।

 

Advertisement

Advertisement
Show comments