ਗੁਦਾਮ ’ਚੋਂ 110 ਬੋਰੀਆਂ ਚੌਲ ਚੋਰੀ
ਦੋ ਲੱਖ ਰੁਪਏ ਦੇ ਚੌਲ ਚੋਰੀ ਹੋਏ: ਮੈਨੇਜਰ
Advertisement
ਇੱਥੇ ਖੁੰਡਾ ਰੋਡ ’ਤੇ ਸਥਿਤ ਵੇਅਰਹਾਊਸ ਦੇ ਗੁਦਾਮ ਵਿੱਚੋਂ ਕਰੀਬ 110 ਬੋਰੀਆਂ ਚੌਲ ਚੋਰੀ ਹੋ ਗਈਆਂ। ਵੇਅਰ ਹਾਊਸ ਗੁਦਾਮ ਦੇ ਮੈਨੇਜਰ ਵਿਸ਼ਾਲ ਸਿੰਘ ਜਸਰੋਟੀਆ ਨੇ ਦੱਸਿਆ ਉਸ ਨੂੰ ਸਵੇਰੇ ਤੜਕਸਾਰ ਗੁਦਾਮਾਂ ਨੇੜਲੇ ਚਾਹਲ ਪੈਲੇਸ ਦੇ ਮਾਲਕ ਹਰਜੀਤ ਸਿੰਘ ਨੇ ਫੋਨ ਕਰ ਕੇ ਦੱਸਿਆ ਕਿ ਪੈਲੇਸ ਵਾਲੀ ਸਾਈਡ ਤੋਂ ਗੁਦਾਮ ਦਾ ਤਾਲਾ ਟੁੱਟਾ ਹੈ ਅਤੇ ਗੇਟ ਵੀ ਖੁੱਲ੍ਹਾ ਹੈ। ਜਦੋਂ ਉਸ ਨੇ ਤੁਰੰਤ ਗੁਦਾਮ ਵਿੱਚ ਜਾ ਕੇ ਦੇਖਿਆ ਤਾਂ ਅੰਦਰੋਂ ਕਰੀਬ 110 ਬੋਰੀਆਂ ਚੌਲਾਂ ਦੀਆਂ ਗਾਇਬ ਸਨ। ਉਨ੍ਹਾਂ ਕਿਹਾ ਕਿ ਲਗਪਗ ਦੋ-ਢਾਈ ਲੱਖ ਦੇ ਚੌਲ ਗੁਦਾਮ ਵਿੱਚੋਂ ਚੋਰੀ ਹੋਏ ਹਨ। ਇਸ ਸਬੰਧੀ ਥਾਣਾ ਧਾਰੀਵਾਲ ਦੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ। ਇਸ ਮੌਕੇ ਪੈਲੇਸ ਦੇ ਮਾਲਕ ਹਰਜੀਤ ਸਿੰਘ ਚਾਹਲ ਸਾਬਕਾ ਸਰਪੰਚ ਅਹਿਮਦਾਬਾਦ ਨੇ ਦੱਸਿਆ ਪੈਲੇਸ ਦੇ ਚੌਂਕੀਦਾਰ ਨੇ ਉਨ੍ਹਾਂ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਗੁਦਾਮ ਦਾ ਤਾਲਾ ਟੁੱਟਾ ਹੋਇਆ ਹੈ। ਜਦੋਂ ਉਸਨੇ ਪੈਲੇਸ ਵਿੱਚ ਆ ਕੇ ਗੁਦਾਮ ਵਾਲੇ ਪਾਸੇ ਦੀ ਕੰਧ ਟੁੱਟੀ ਹੋਈ ਅਤੇ ਗੁਦਾਮ ਦਾ ਤਾਲਾ ਟੁੱਟਾ ਤੇ ਗੇਟ ਵੀ ਖੁੱਲ੍ਹਾ ਦੇਖਿਆ ਤਾਂ ਇਸ ਬਾਰੇ ਵੇਅਰ ਹਾਊਸ ਗੁਦਾਮ ਦੇ ਮੈਨੇਜਰ ਵਿਸ਼ਾਲ ਸਿੰਘ ਜਸਰੋਟੀਆ ਅਤੇ ਠੇਕੇਦਾਰ ਸੁਖਪ੍ਰੀਤ ਸਿੰਘ ਚਾਹਲ ਨੂੰ ਜਾਣਕਾਰੀ ਦਿੱਤੀ।
ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਹਰਪਾਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਤੱਥ ਸਾਹਮਣੇ ਆਉਣ ’ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
Advertisement
Advertisement