ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੰਭਲ ਹਿੰਸਾ: ਅਦਾਲਤ ਵੱਲੋਂ 50 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ

Sambhal violence: Court frames charges against 50 accused, paves way for trial; ਮੁਕੱਦਮੇ ਲਈ ਰਾਹ ਪੱਧਰਾ ਹੋਇਆ
Advertisement
ਸੰਭਲ (ਉੱਤਰ ਪ੍ਰਦੇਸ਼), 17 ਮਈ

ਇੱਥੋਂ ਦੀ ਇੱਕ ਅਦਾਲਤ ਨੇ ਸੰਭਲ ਹਿੰਸਾ ਸਬੰਧੀ ਮੁਕੱਦਮੇ ਦਾ ਰਾਹ ਪੱਧਰਾ ਕਰਦਿਆਂ 50 ਜਣਿਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਦੰਗਾ ਕਰਨ ਅਤੇ ਹੋਰ ਅਪਰਾਧਾਂ ਦੇ ਦੋਸ਼ ਤੈਅ ਕੀਤੇ ਹਨ। ਮੁਲਜ਼ਮਾਂ ’ਤੇ ਸੰਭਲ ਵਿੱਚ ਪਿਛਲੇ ਸਾਲ 24 ਨਵੰਬਰ ਨੂੰ ਇੱਕ ਮਸਜਿਦ ਦੇ ਸਰਵੇਖਣ ਦੇ ਅਦਾਲਤੀ ਹੁਕਮਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ ’ਚ ਕਥਿਤ ਸ਼ਮੂਲੀਅਤ ਦੇ ਦੋਸ਼ ਹਨ।

Advertisement

ਵਧੀਕ ਜ਼ਿਲ੍ਹਾ ਸੈਸ਼ਨ ਜੱਜ (ਐੱਸਸੀ/ਐੱਸਟੀ) ਰਾਗਿਨੀ ਸਿੰਘ ਨੇ ਕਈ ਮੁਲਜ਼ਮਾਂ ਵੱਲੋਂ ਪੇਸ਼ ਕੀਤੀਆਂ ਗਈਆਂ ਰਿਹਾਈ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ।

ਸਹਾਇਕ ਜ਼ਿਲ੍ਹਾ ਸਰਕਾਰ ਦੇ ਵਕੀਲ ਹਰੀਓਮ ਪ੍ਰਕਾਸ਼ ਸੈਣੀ ਨੇ ਕਿਹਾ ਕਿ ਪੰਜ ਬਚਾਅ ਪੱਖ ਦੇ ਵਕੀਲਾਂ ਨੇ ਅਦਾਲਤ ਵਿੱਚ ਰਿਹਾਈ ਦੀਆਂ ਅਰਜ਼ੀਆਂ ਦਾਇਰ ਕੀਤੀਆਂ ਸਨ।

ਬਚਾਅ ਪੱਖ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵੱਕਿਲਾਂ ਦਾ ਨਾਮ ਅਸਲ ਰਿਪੋਰਟਾਂ ਵਿੱਚ ਨਹੀਂ ਸੀ ਅਤੇ ਪੁਲੀਸ ਦੁਆਰਾ ਬਿਨਾਂ ਕਿਸੇ ਭਰੋਸੇਯੋਗ ਸਬੂਤ ਦੇ ਗਲਤ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਗਿਆ ਸੀ।

ਮੁਕੱਦਮੇ ਵਿੱਚ ਚਾਰਜਸ਼ੀਟ 21 ਫਰਵਰੀ ਨੂੰ ਦਾਇਰ ਕੀਤੀ ਗਈ ਸੀ। ਦੋਸ਼ੀਆਂ ’ਤੇ ਹੁਣ ਬੀਐੱਨਐੱਸ ਦੀ ਧਾਰਾ 109 (ਕਤਲ ਦੀ ਕੋਸ਼ਿਸ਼), ਧਾਰਾ 191 (ਦੰਗੇ), ਧਾਰਾ 326 (ਅਗਨੀ) ਅਤੇ ਧਾਰਾ 324 (ਜਨਤਕ ਜਾਇਦਾਦ ਦੀ ਤਬਾਹੀ) ਵਰਗੇ ਗੰਭੀਰ ਦੋਸ਼ ਹਨ।

ਪ੍ਰਕਾਸ਼ ਸੈਣੀ ਨੇ ਕਿਹਾ, ‘‘ਅਦਾਲਤ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਡਿਸਚਾਰਜ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਅਤੇ ਸਾਰੇ 50 ਦੋਸ਼ੀਆਂ ਖ਼ਿਲਾਫ਼ ਅਧਿਕਾਰਤ ਤੌਰ ’ਤੇ ਦੋਸ਼ ਤੈਅ ਕੀਤੇ।’’

ਮਾਮਲੇ ਦੀ ਅਗਲੀ ਸੁਣਵਾਈ 26 ਮਈ ਨੂੰ ਹੋਵੇਗੀ, ਜਿਸ ਦੌਰਾਨ ਇਸਤਗਾਸਾ ਪੱਖ ਸਬੂਤ ਪੇਸ਼ ਕਰਨੇ ਸ਼ੁਰੂ ਕਰੇਗਾ। -ਪੀਟੀਆਈ

 

Advertisement
Tags :
Punjabi Newspunjabi news updatePunjabi Tribune NewsSambhal Violence