ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਟਾਰੀ ਸਰਹੱਦ ’ਤੇ ਆਮ ਲੋਕਾਂ ਲਈ Retreat Ceremony ਸ਼ੁਰੂ

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਪੁੱਜੇ
Advertisement
ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ 21 ਮਈ

Advertisement

ਅਟਾਰੀ ਸਰਹੱਦ ’ਤੇ Retreat Ceremony ਦੀ ਸ਼ੁਰੂਆਤ ਕੀਤੇ ਜਾਣ ਤੋਂ ਬਾਅਦ ਅੱਜ ਝੰਡਾ ਉਤਾਰਨ ਦੀ ਇਹ ਰਸਮ ਸੈਲਾਨੀਆਂ ਵਾਸਤੇ ਵੀ ਖੋਲ੍ਹ ਦਿੱਤੀ ਗਈ ਹੈ। ਅੱਜ ਸ਼ਾਮ ਇੱਥੇ ਵੱਡੀ ਗਿਣਤੀ ਵਿੱਚ ਸੈਲਾਨੀ Retreat Ceremony ਦੇਖਣ ਲਈ ਪੁੱਜੇ ਹਨ। ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਇਸ ਰਸਮ ਨੂੰ ਦੇਖਣ ਲਈ ਪੁੱਜੇ ਅਤੇ ਉਨ੍ਹਾਂ ਨੇ ਬੀਐੱਸਐੱਫ ਦੇ ਜਵਾਨਾਂ ਦਾ ਮਨੋਬਲ ਵਧਾਇਆ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਤੋਂ ਬਾਅਦ ਲੰਘੇ ਦਿਨ ਕੇਂਦਰ ਸਰਕਾਰ ਦੇ ਆਦੇਸ਼ਾਂ ’ਤੇ ਬੀਐੱਸਐੱਫ ਵੱਲੋਂ ਪੰਜਾਬ ਦੀ ਸਰਹੱਦ ’ਤੇ ਤਿੰਨ ਜੇਸੀਪੀ ਅਟਾਰੀ, ਸਾਦਕੀ ਅਤੇ ਹੁਸੈਨੀ ਵਾਲਾ ਵਿਖੇ ਝੰਡਾ ਉਤਾਰਨ ਦੀ ਰਸਮ ਨੂੰ ਸ਼ੁਰੂ ਕੀਤਾ ਗਿਆ ਸੀ। ਇਹ ਰਸਮ ਭਾਵੇਂ ਮੁੜ ਬਹਾਲ ਕੀਤੀ ਗਈ ਹੈ ਪਰ ਭਾਰਤ ਵੱਲੋਂ ਫਿਲਹਾਲ ਆਪਣਾ ਰੋਸ ਲਗਾਤਾਰ ਜਾਹਿਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸਰਹੱਦ ਤੇ ਜ਼ੀਰੋ ਲਾਈਨ ’ਤੇ ਬਣੇ ਗੇਟ ਬੰਦ ਰੱਖੇ ਗਏ ਅਤੇ ਝੰਡਾ ਉਤਾਰਨ ਸਮੇਂ ਦੂਜੇ ਪਾਸੇ ਪਰੇਡ ਕਮਾਂਡਰ ਨਾਲ ਹੱਥ ਮਿਲਾਣ ਤੋਂ ਗੁਰੇਜ ਕੀਤਾ ਗਿਆ।

ਅੱਜ ਸੈਲਾਨੀਆਂ ਵਿੱਚ ਬੈਠ ਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਹੋਰ ਕਾਂਗਰਸੀ ਆਗੂਆਂ ਨੇ ਝੰਡਾ ਉਤਾਰਨ ਦੀ ਰਸਮ ਦੇਖੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੜ ਝੰਡਾ ਉਤਾਰਾ ਦੀ ਰਸਮ ਦੇਖਣ ਲਈ ਵੱਧ ਚੜ੍ਹ ਕੇ ਸਰਹੱਦ ’ਤੇ ਪੁੱਜਣ ਅਤੇ ਬੀਐੱਸਐੱਫ ਜਵਾਨਾਂ ਦਾ ਹੌਸਲਾ ਵਧਾਉਣ। ਉਨ੍ਹਾਂ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਹੈ, ਇਸ ਲਈ ਉਹ ਬਿਨਾਂ ਕਿਸੇ ਡਰ ਇੱਥੇ ਆਉਣ ਅਤੇ ਇਸ ਰਸਮ ਨੂੰ ਦੇਖਣ।

ਸੰਸਦ ਮੈਂਬਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਹੱਦ ਪਾਰੋਂ ਆ ਰਹੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਵਾਸਤੇ ਤੇ ਐਂਟੀ ਡਰੋਨ ਸਿਸਟਮ ਨੂੰ ਸ਼ੁਰੂ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਰਹੱਦ ਪਾਰੋਂ ਹੋ ਰਹੀ ਤਸਕਰੀ ਨੂੰ ਦਹਿਸ਼ਤਗਰਦੀ ਐਲਾਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਸ ਮੁੱਦੇ ਤੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਇਸ ਨੂੰ ਹੱਲ ਕਰਨ।

ਇਸ ਦੌਰਾਨ ਉਨ੍ਹਾਂ ਬੀਐੱਸਐੱਫ ਅਧਿਕਾਰੀਆਂ ਨਾਲ ਗੈਰ-ਰਸਮੀ ਮੀਟਿੰਗ ਵੀ ਕੀਤੀ ਅਤੇ ਇੱਥੇ ਸ਼ੁਰੂ ਕੀਤੇ ਮਿਊਜ਼ੀਅਮ ਨੂੰ ਵੀ ਦੇਖਿਆ।

Advertisement
Tags :
Ataripunjabi news updatePunjabi Tribune Newspunjabi tribune webRetreat Ceremony