ਮੋਦੀ ਪ੍ਰਚਾਰ ਦੀ ਬਜਾਏ ਦੇਸ਼ ਵੱਲ ਧਿਆਨ ਦੇਣ: ਖੜਗੇ
ਬੰਗਲੂਰੂ, 1 ਜੂਨਅਪਰੇਸ਼ਨ ਸਿੰਧੂਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਜਾ ਰਹੇ ਭਾਸ਼ਣਾਂ ਬਾਰੇ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸ਼ੇਖੀਆਂ ਮਾਰਨ ਦੀ ਬਜਾਏ ਦੁਸ਼ਮਣ ਵੱਲ ਧਿਆਨ ਦੇਣ ਅਤੇ ਚੋਣ ਪ੍ਰਚਾਰ ਤੋਂ ਦੂਰ ਰਹਿਣ। ਸ੍ਰੀ ਖੜਗੇ ਨੇ ਆਖਿਆ ਕਿ ਉਹ ਸ੍ਰੀ ਮੋਦੀ ਦੇ ਬਿਆਨਾਂ ’ਤੇ ਪ੍ਰਤੀਕਿਰਿਆ ਕਰਨਾ ਪਸੰਦ ਨਹੀਂ ਹੈ ਪਰ ਉਨ੍ਹਾਂ ਦੀ (ਮੇਰੀ) ਉਨ੍ਹਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸੱਤਾਧਾਰੀਆਂ ਨੂੰ ਕਦੇ-ਕਦਾਈਂ ਚੁੱਪ ਵੀ ਰਹਿਣਾ ਚਾਹੀਦਾ ਹੈ।
ਸ੍ਰੀ ਖੜਗੇ ਨੇ ਪ੍ਰਧਾਨ ਮੰਤਰੀ ਦੇ ਹਾਲੀਆ ਜਨਤਕ ਬਿਆਨਾਂ ਅਤੇ ਸਿਆਸੀ ਗਤੀਵਿਧਿੀਆਂ 'ਤੇ ਸਵਾਲ ਉਠਾਉਂਦਿਆਂ ਉਨ੍ਹਾਂ ਨੂੰ ਸੁਝਾਅ ਦਿੱਤਾ ਕਿ ਸ੍ਰੀ ਮੋਦੀ ਨੂੰ ਚੋਣ ਪ੍ਰਚਾਰ ਤੋਂ ਦੂਰੀ ਬਣਾਉਣੀ ਚਾਹੀਦੀ ਹੈ ਤੇ ਦੇਸ਼ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਦੇਸ਼ ’ਚ ਜੋ ਕੁਝ ਵਾਪਰਿਆ ਹੈ ਉਸ ਨੂੰ ਸਮਝਣਾ ਚਾਹੀਦਾ ਹੈ ਅਤੇ ਫਿਰ ਬੋਲਣਾ ਚਾਹੀਦਾ ਹੈ। ਸ੍ਰੀ ਖੜਗੇ ਨੇ ਆਖਿਆ ਕਿ ਉਨ੍ਹਾਂ ਦਾ ਭਾਰਤੀ ਸੈਨਾਵਾਂ ਨੂੰ ਪੂਰਾ ਸਮਰਥਨ ਹੈ। -ਪੀਟੀਆਈ