ਲੇਖਕ ਸਲਮਾਨ ਰਸ਼ਦੀ ’ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨੂੰ 25 ਸਾਲ ਜੇਲ੍ਹ
ਲੇਖਕ ਸਲਮਾਨ ਰਸ਼ਦੀ ’ਤੇ ਸਾਲ 2022 ਵਿੱਚ ਨਿਊਯਾਰਕ ’ਚ ਇੱਕ ਭਾਸ਼ਣ ਦੌਰਾਨ ਮੰਚ ’ਤੇ ਚਾਕੂ ਨਾਲ ਕੀਤੇ ਗਏ ਹਮਲੇ ਦੇ ਦੋਸ਼ੀ ਵਿਅਕਤੀ ਨੂੰ ਅੱਜ 25 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਇਸ ਹਮਲੇ ਵਿੱਚ ਲੇਖਕ ਦੀ ਇੱਕ ਅੱਖ ਦੀ ਰੌਸ਼ਨੀ ਚਲੀ ਗਈ ਅਤੇ ਉਨ੍ਹਾਂ ਨੂੰ ਹਾਦਸੇ ਤੋਂ ਉਭਰਨ ਲਈ ਕਾਫ਼ੀ ਸਮਾਂ ਲੱਗਿਆ।
ਬੈਂਚ ਨੇ ਹਾਦੀ ਮਟਰ Hadi Matar (27) ਨੂੰ ਫਰਵਰੀ ’ਚ ਹੱਤਿਆ ਦੀ ਕੋਸ਼ਿਸ਼ ਅਤੇ ਹਮਲੇ ਦਾ ਦੋਸ਼ੀ ਪਾਇਆ ਸੀ। ਰਸ਼ਦੀ ਹਮਲਾਵਰ ਦੀ ਸਜ਼ਾ ਸੁਣਾਏ ਜਾਣ ਸਮੇਂ ਪੱਛਮੀ ਨਿਊਯਾਰਕ ਦੀ ਅਦਾਲਤ ’ਚ ਮੌਜੂਦ ਨਹੀਂ ਸਨ ਪਰ ਉਨ੍ਹਾਂ ਆਪਣਾ ਬਿਆਨ ਪੇਸ਼ ਕੀਤਾ।
ਮੁਕੱਦਮੇ ਦੌਰਾਨ 77 ਸਾਲਾ ਲੇਖਕ ਮੁੱਖ ਗਵਾਹ ਸੀ। ਰਸ਼ਦੀ ਨੇ ਦੱਸਿਆ ਕਿ ਇੱਕ ਨਕਾਬਪੋਸ਼ ਹਮਲਾਵਰ ਨੇ ਉਨ੍ਹਾਂ ਦੇ ਸਿਰ ਅਤੇ ਸਰੀਰ ’ਤੇ ਉਦੋਂ 12 ਤੋਂ ਵੱਧ ਵਾਰ ਕੀਤੇ, ਜਦੋਂ ਉਹ ਲੇਖਕਾਂ ਦੀ ਸੁਰੱਖਿਆ ਬਾਰੇ ਭਾਸ਼ਣ ਦੇਣ ਲਈ Chautauqua Institution ਜਾ ਰਹੇ ਸੀ।
ਸਜ਼ਾ ਸੁਣਾਏ ਜਾਣ ਤੋਂ ਪਹਿਲਾਂ Hadi Matar ਨੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਇੱਕ ਬਿਆਨ ਦਿੱਤਾ, ਜਿਸ ’ਚ ਉਨ੍ਹਾਂ ਰਸ਼ਦੀ ਨੂੰ ਪਾਖੰਡੀ ਕਿਹਾ।
Chautauqua County District Attorney Jason Schmidt ਨੇ ਕਿਹਾ ਕਿ Hadi Matar ਨੂੰ ਰਸ਼ਦੀ ਦੀ ਹੱਤਿਆ ਕਰਨ ਦੀ ਕੋਸ਼ਿਸ਼ ਲਈ ਵੱਧ ਤੋਂ ਵੱਧ 25 ਸਾਲ ਦੀ ਸਜ਼ਾ ਅਤੇ ਉਨ੍ਹਾਂ ਨਾਲ ਮੰਚ ’ਤੇ ਮੌਜੂਦ ਇੱਕ ਹੋਰ ਵਿਅਕਤੀ ਨੂੰ ਜ਼ਖ਼ਮੀ ਕਰਨ ਲਈ ਸੱਤ ਸਾਲ ਦੀ ਸਜ਼ਾ ਮਿਲੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਸਜ਼ਾਵਾਂ ਨਾਲੋਂ-ਨਾਲ ਚੱਲਣਗੀਆਂ ਕਿਉਂਕਿ ਦੋਵੇਂ ਪੀੜਤ ਇੱਕ ਹੀ ਘਟਨਾ ’ਚ ਜ਼ਖ਼ਮੀ ਹੋਏ ਸਨ। -ਏਪੀ
Before being sentenced, Hadi Matar stood and made a statement about freedom of speech in which he called Rushdie a hypocrite