ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

India Pak Tensions: ਪਾਕਿਸਤਾਨ ਨੂੰ ਭਾਰਤ ਦੇ ਹੱਕ ਦਾ ਪਾਣੀ ਨਹੀਂ ਮਿਲੇਗਾ: ਮੋਦੀ

Pakistan won't get India's rightful share of water: Modi in Bikaner
ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement
ਬੀਕਾਨੇਰ, 22 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਦੇ ਹੱਕ ਦਾ ਪਾਣੀ ਨਹੀਂ ਮਿਲੇਗਾ ਅਤੇ ਜੇਕਰ ਉਹ ਅਤਿਵਾਦੀਆਂ ਨੂੰ export ਕਰਨਾ ਜਾਰੀ ਰੱਖਦਾ ਹੈ ਤਾਂ ਉਸ ਨੂੰ ਪੰਝੀ-ਪੰਝੀ ਲਈ ਮੁਹਤਾਜ ਹੋਣਾ ਪਵੇਗਾ।

Advertisement

ਭਾਰਤ ਕਹਿੰਦਾ ਰਿਹਾ ਹੈ ਕਿ ਪਾਕਿਸਾਤਨ ਨਾਲ ਸਿੰਧੂ ਜਲ ਸੰਧੀ (IWT) ਉਦੋਂ ਤੱਕ ‘ਮੁਅੱਤਲ’ ਰਹੇਗੀ, ਜਦੋਂ ਤੱਕ ਗੁਆਂਢੀ ਮੁਲਕ ਸਰਹੱਦ ਪਾਰ ਅਤਿਵਾਦ ਨੂੰ ‘ਭਰੋਸੇਯੋਗ ਅਤੇ ਅਟੱਲ ਤੌਰ ’ਤੇ ਸਮਰਥਨ’ ਦੇਣਾ ਬੰਦ ਨਹੀਂ ਕਰਦਾ।

ਪਹਿਲਗਾਮ ਅਤਿਵਾਦੀ ਹਮਲੇ ਦੇ ਇੱਕ ਦਿਨ ਮਗਰੋਂ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਕਈ ਸਜ਼ਾਤਮਕ ਉਪਾਵਾਂ ਦਾ ਐਲਾਨ ਕੀਤਾ ਸੀ, ਜਿਸ ਵਿੱਚ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨਾ ਵੀ ਸ਼ਾਮਲ ਹੈ।

ਮੋਦੀ ਨੇ ਪਲਾਨਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀਆਂ ਦੇ ਖ਼ੂਨ ਨਾਲ ਖੇਡਣਾ ਪਾਕਿਸਤਾਨ ਨੂੰ ਬਹੁਤ ਮਹਿੰਗਾ ਪਵੇਗਾ।

ਉਨ੍ਹਾਂ ਕਿਹਾ, ‘‘ਜੇਕਰ ਪਾਕਿਸਤਾਨ ਨੇ ਅਤਿਵਾਦੀਆਂ ਨੂੰ ‘export’ ਕਰਨਾ ਜਾਰੀ ਰੱਖਿਆ ਤਾਂ ਉਸ ਨੂੰ ਪੰਝੀ-ਪੰਝੀ ਦਾ ਮੁਹਤਾਜ ਹੋਣਾ ਪਵੇਗਾ। ਪਾਕਿਸਤਾਨ ਨੂੰ ਭਾਰਤ ਦੇ ਹੱਕ ਦਾ ਪਾਣੀ ਨਹੀਂ ਮਿਲੇਗਾ, ਭਾਰਤੀਆਂ ਦੇ ਖ਼ੂਨ ਨਾਲ ਖੇਡਣਾ ਹੁਣ ਪਾਕਿਸਤਾਨ ਨੂੰ ਮਹਿੰਗਾ ਪਵੇਗਾ।’’

ਮੋਦੀ ਨੇ ਕਿਹਾ, ‘‘ਇਹ ਭਾਰਤ ਦਾ ਸੰਕਲਪ ਹੈ ਅਤੇ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਸਾਡੇ ਇਰਾਦੇ ਤੋਂ ਡਾਵਾਂ-ਡੋਲ ਨਹੀਂ ਕਰ ਸਕਦੀ।’’

ਵਿਸ਼ਵ ਬੈਂਕ ਦੀ ਅਗਵਾਈ ਵਿੱਚ 1960 ’ਚ ਭਾਰਤ ਅਤੇ ਪਾਕਿਸਤਾਨ ਨੇ ਸਿੰਧੂ ਜਲ ਸੰਧੀ ਕੀਤੀ ਸੀ। ਇਹ ਸਮਝੌਤਾ ਦੋਵਾਂ ਦੇਸ਼ਾਂ ਨੂੰ ਸਿੰਧੂ ਨਦੀ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਦੀ ਵਰਤੋਂ ਦੀ ਰੂਪ-ਰੇਖਾ ਪ੍ਰਦਾਨ ਕਰਦਾ ਹੈ। -ਪੀਟੀਆਈ

Advertisement
Tags :
India Pak TensionsIndus Waters TreatyIWTModiPM ModiPunjabi Newspunjabi news update