ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਾਲੜੀ ਨਾਲ ਛੇੜਛਾੜ ਦੇ ਦੋਸ਼ ਹੇਠ ਬਜ਼ੁਰਗ ਗ੍ਰਿਫ਼ਤਾਰ

ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਪੀਲ ਪੁਲੀਸ ਨੇ 78 ਸਾਲਾਂ ਦੇ ਬਜ਼ੁਰਗ ਹਰਮੋਹਿੰਦਰ ਸਿੰਘ ਨੂੰ 12 ਸਾਲ ਤੋਂ ਘੱਟ ਉਮਰ ਦੀ ਬਾਲੜੀ ਨਾਲ ਸਰੀਰਕ ਛੇੜਛਾੜ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਖਦਸ਼ਾ ਪ੍ਰਗਟਾਇਆ ਕਿ ਹੋਰ ਬਾਲੜੀਆਂ ਵੀ ਉਸ...
Advertisement

ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਪੀਲ ਪੁਲੀਸ ਨੇ 78 ਸਾਲਾਂ ਦੇ ਬਜ਼ੁਰਗ ਹਰਮੋਹਿੰਦਰ ਸਿੰਘ ਨੂੰ 12 ਸਾਲ ਤੋਂ ਘੱਟ ਉਮਰ ਦੀ ਬਾਲੜੀ ਨਾਲ ਸਰੀਰਕ ਛੇੜਛਾੜ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਖਦਸ਼ਾ ਪ੍ਰਗਟਾਇਆ ਕਿ ਹੋਰ ਬਾਲੜੀਆਂ ਵੀ ਉਸ ਤੋਂ ਪੀੜਤ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਸ਼ਿਕਾਇਤ ਕਰਨ ਦੀ ਅਪੀਲ ਕੀਤੀ ਗਈ ਹੈ। ਪੁਲੀਸ ਅਨੁਸਾਰ ਘਟਨਾ ਬਰੈਂਪਟਨ ਦੇ ਬਰੈਮਲੀ ਅਤੇ ਲਾਰਕਪੁਰ ਚੌਕ ਨੇੜਲੇ ਗਿਰਫਿਨ ਫੈਮਿਲੀ ਪਾਰਕ ਦੀ ਹੈ, ਜਿੱਥੇ ਬਜ਼ੁਰਗ ਨੇ ਵੱਖ ਵੱਖ ਤਿੰਨ ਮੌਕਿਆਂ ’ਤੇ ਬਾਲੜੀ ਨਾਲ ਸਰੀਰਕ ਛੇੜਛਾੜ ਕੀਤੀ। ਉਸ ਵਿਰੁੱਧ ਬਾਲੜੀ ਨਾਲ ਛੇੜਛਾੜ ਦੇ ਤਿੰਨ ਦੋਸ਼ ਆਇਦ ਕੀਤੇ ਗਏ ਹਨ। ਅਗਲੇ ਦਿਨਾਂ ਵਿੱਚ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Advertisement
Advertisement