British Airways flight ਤਕਨੀਕੀ ਖਰਾਬੀ ਕਾਰਨ ਆਬੂ ਧਾਬੀ ਪੁੱਜਣ ਪਿੱਛੋਂ ਬੰਗਲੁਰੂ ਪਰਤੀ
ਬੰਗਲੁਰੂ, 23 ਮਈ
British Airways flight: ਬੰਗਲੁਰੂ ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ BA118, ਜੋ ਸ਼ੁੱਕਰਵਾਰ ਸਵੇਰੇ 7.40 ਵਜੇ ਬੰਗਲੁਰੂ ਤੋਂ ਰਵਾਨਾ ਹੋਈ ਸੀ, ਤਕਨੀਕੀ ਸਮੱਸਿਆ ਕਾਰਨ ਆਬੂ ਧਾਬੀ ਪਹੁੰਚਣ ਤੋਂ ਬਾਅਦ ਵਾਪਸ ਬੰਗਲੂਰੂ ਆ ਗਈ ਹੈ।
ਸੂਤਰਾਂ ਅਨੁਸਾਰ, ਉਡਾਣ ਬਾਅਦ ਵਿੱਚ ਦੁਪਹਿਰ 2.30 ਵਜੇ ਆਪਣੀ ਅਸਲ ਮੰਜ਼ਲ ਲੰਡਨ ਲਈ ਰਵਾਨਾ ਹੋਈ ਸੀ।
PTI ਦੀ ਇੱਕ ਈਮੇਲ ਦੇ ਜਵਾਬ ਵਿੱਚ, ਬ੍ਰਿਟਿਸ਼ ਏਅਰਵੇਜ਼ ਦੇ ਇੱਕ ਬੁਲਾਰੇ ਨੇ ਕਿਹਾ, "ਤਕਨੀਕੀ ਖਰਾਬੀ ਕਾਰਨ ਚੌਕਸੀ ਵਜੋਂ ਜਹਾਜ਼ ਬੰਗਲੁਰੂ ਵਿੱਚ ਸੁਰੱਖਿਅਤ ਵਾਪਸ ਉਤਰਿਆ। ਜਹਾਜ਼ ਦੀ ਜਾਂਚ ਕੀਤੀ ਗਈ ਅਤੇ ਉਦੋਂ ਤੋਂ ਲੰਡਨ ਹੀਥਰੋ ਲਈ ਆਪਣੀ ਨਿਰਧਾਰਤ ਯਾਤਰਾ 'ਤੇ ਰਵਾਨਾ ਹੋ ਗਿਆ ਹੈ।"
ਇੱਕ ਮੁਸਾਫ਼ਰ ਸਤੀਸ਼ ਮੇਦਾਪਤੀ (@Smedapati) ਨੇ 'X' 'ਤੇ ਪੋਸਟ ਕੀਤਾ: "ਅੱਜ ਸਵੇਰੇ BA118 BLR-LON ਕੁਝ ਘੰਟਿਆਂ ਬਾਅਦ BLR ਵਾਪਸ ਆ ਗਿਆ। ਅਸੀਂ ਅਜੇ ਵੀ ਜਹਾਜ਼ ਵਿੱਚ ਹਾਂ, ਪਰ ਇਹ ਕਹਿਣ ਤੋਂ ਇਲਾਵਾ ਕੋਈ ਪ੍ਰਮਾਣਿਤ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ। ਜਲਦੀ ਹੀ ਅਸਮਾਨ 'ਤੇ ਚੜ੍ਹਨ ਦੀ ਉਮੀਦ ਹੈ (sic)।"
ਸਤੀਸ਼ ਨੇ ਪੀਟੀਆਈ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅਤੇ ਹੋਰ ਕੋਈ ਅੱਪਡੇਟ ਪੋਸਟ ਨਹੀਂ ਕੀਤਾ। -ਪੀਟੀਆਈ