ਜ਼ੋਨਲ ਖੇਡਾਂ: ਸ਼ਤਰੰਜ ਵਿੱਚ ਡੀਏਵੀ ਸਕੂਲ ਦੀਆਂ ਧੁੰਮਾਂ
ਜ਼ੋਨਲ ਪੱਧਰ ਦੀਆਂ ਖੇਡਾਂ ਦੌਰਾਨ ਸ਼ਤਰੰਜ ਦੇ ਮੁਕਾਬਲੇ ਵਿੱਚ ਸਥਾਨਕ ਡੀਏਵੀ ਸਕਲ ਦੀ ਚੜ੍ਹਤ ਰਹੀ। ਸਕੂਲ ਦੇ ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਸਰਕਾਰੀ ਹਾਈ ਸਕੂਲ ਰਾਮਗੜ੍ਹ ਭੁੱਲਰ ਵਿੱਚ 69ਵੀਆਂ ਜ਼ੋਨਲ ਪੱਧਰ ਸਕੂਲ ਖੇਡਾਂ ਸ਼ਤਰੰਜ (ਚੈੱਸ) ਮੁਕਾਬਲੇ ਵਿੱਚ ਜੋਸ਼ ਨਾਲ ਹਿੱਸਾ ਲਿਆ। ਅੰਡਰ-17 ਲੜਕੀਆਂ ਮੁਕਾਬਲੇ ਵਿੱਚ ਏਂਜਲ ਗੋਇਲ, ਆਯਰਾ ਬਾਂਸਲ, ਪਾਰੁਲ ਚੋਪੜਾ, ਦੀਵਾਸ਼ੀ ਵਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ਵਿੱਚ ਅਗਮਪ੍ਰੀਤ ਸਿੰਘ, ਤਨਮਯ ਪੱਬੀ, ਆਸ਼ਮਨ ਸਿੰਘ ਲਾਂਬਾ, ਭਵਿਆ ਬਾਂਸਲ, ਸਪਰਸ਼ ਸਿੰਗਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-19 (ਲੜਕੇ) ਮੁਕਾਬਲੇ ਵਿੱਚ ਭਵਿਅਮ, ਅੰਕਿਤ ਖੁਲਰ, ਕਰਨਵੀਰ ਸਿੰਘ ਜੌਹਲ, ਹਰਜਾਪ ਸਿੰਘ ਜੌਹਲ, ਨਿਸ਼ਾਂਤ ਸ਼ਰਮਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਪਲਾਹ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਖੇਡਾਂ ਵਿੱਚ ਹੋਰ ਵੱਧ ਚੜ੍ਹ ਕੇ ਹਿੱਸਾ ਲੈਣ ਤੇ ਮੱਲਾਂ ਮਾਰਨ ਲਈ ਪ੍ਰੇਰਿਆ। ਇਸ ਮੌਕੇ ਸਕੂਲ ਦੇ ਡੀਪੀਈ ਹਰਦੀਪ ਸਿੰਘ ਬਿੰਜਲ, ਡੀਪੀਈ ਸੁਰਿੰਦਰਪਾਲ ਵਿੱਜ, ਡੀਪੀਈ ਸੁਰਿੰਦਰ ਕੌਰ ਅਤੇ ਸਮੂਹ ਸਟਾਫ਼ ਮੌਜੂਦ ਸੀ।