ਨੌਜਵਾਨਾਂ ਨੇ ਨਿੰਮ ਦੇ ਬੂਟੇ ਲਗਾਏ
ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਉਮਰਪੁਰਾ (ਨੱਥੂਮਾਜਰਾ) ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਸੜਕਾਂ ਦੇ ਆਲੇ-ਦੁਆਲੇ ਨਿੰਮ ਦੇ ਲਗਭਗ 50 ਪੌਦੇ ਲਗਾਏ ਗਏ। ਇਸ ਮੌਕੇ ਡਾਕਟਰ ਭੀਮ ਰਾਓ ਅੰਬੇਦਕਰ ਵੈੱਲਫੇਅਰ ਸੁਸਾਇਟੀ ਉਮਰਪੁਰਾ, ਨੱਥੂਮਾਜਰਾ ਦੇ ਪ੍ਰਧਾਨ ਰਵਿੰਦਰ ਸਿੰਘ ਰੇਸ਼ਮ ਅਤੇ ਮੈਂਬਰਾਂ...
Advertisement
ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਉਮਰਪੁਰਾ (ਨੱਥੂਮਾਜਰਾ) ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਸੜਕਾਂ ਦੇ ਆਲੇ-ਦੁਆਲੇ ਨਿੰਮ ਦੇ ਲਗਭਗ 50 ਪੌਦੇ ਲਗਾਏ ਗਏ। ਇਸ ਮੌਕੇ ਡਾਕਟਰ ਭੀਮ ਰਾਓ ਅੰਬੇਦਕਰ ਵੈੱਲਫੇਅਰ ਸੁਸਾਇਟੀ ਉਮਰਪੁਰਾ, ਨੱਥੂਮਾਜਰਾ ਦੇ ਪ੍ਰਧਾਨ ਰਵਿੰਦਰ ਸਿੰਘ ਰੇਸ਼ਮ ਅਤੇ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਲੀਤ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਵਿਰਾਸਤੀ ਰੁੱਖਾਂ ਨੂੰ ਪਹਿਲ ਦਿੰਦੇ ਹੋਏ ਅੱਜ ਨੌਜਵਾਨਾਂ ਵੱਲੋਂ ਨਿੰਮ ਦੇ ਲਗਭਗ 50 ਪੌਦੇ ਸੜਕਾਂ ਦੇ ਆਲੇ-ਦੁਆਲੇ ਲਗਾਏ ਗਏ। ਇਸ ਮੌਕੇ ਉਹਨਾਂ ਕਿਹਾ ਕਿ ਹਰ ਮਨੁੱਖ ਦੀ ਇਹ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਵਾਤਾਵਰਨ ਦੀ ਸ਼ੁੱਧਤਾ ਲਈ ਇੱਕ ਰੁੱਖ ਜਰੂਰ ਲਗਾਏ। ਇਸ ਮੌਕੇ ਨੌਜਵਾਨ ਆਗੂ ਡਾ. ਪ੍ਰੀਤ ਧਾਲੀਵਾਲ, ਅਸ਼ਰਫ ਪੰਚ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਹਾਜ਼ਰ ਰਹੇ।
Advertisement
Advertisement