ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਦਸੇ ’ਚ ਨੌਜਵਾਨ ਦੀ ਮੌਤ

ਵੱਖਰੇ ਹਾਦਸੇ ਵਿੱਚ ਬਿਰਧ ਮਹਿਲਾ ਜ਼ਖ਼ਮੀ
Advertisement

ਪੱਤਰ ਪ੍ਰੇਰਕ

ਕੁੱਪ ਕਲਾਂ, 19 ਫਰਵਰੀ

Advertisement

ਕਸਬਾ ਕੁੱਪ ਕਲਾਂ ਵਿੱਚ ਪੀਆਰਟੀਸੀ ਬੱਸ ਅਤੇ ਮੋਟਰਸਾਈਕਲ ਦੀ ਟੱਕਰ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਗੁਰਤੇਜ ਸਿੰਘ ਔਲਖ ਅਤੇ ਮੋਹਣਜੀਤ ਸਿੰਘ ਨੇ ਦੱਸਿਆ ਕਿ ਮੁੱਖ ਮਾਰਗ ’ਤੇ ਇੱਕ ਨੌਜਵਾਨ ਆਪਣੇ ਪਲਟੀਨਾ ਮੋਟਰਸਾਈਕਲ ’ਤੇ ਮਾਲੇਰਕੋਟਲਾ ਤੋਂ ਆ ਰਿਹਾ ਸੀ ਕਿ ਕੁੱਪ ਕਲਾਂ ਸਥਿਤ ਪਿੱਛਿਓਂ ਆ ਰਹੀ ਪੀਆਰਟੀਸੀ ਦੀ ਬੱਸ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ’ਚ 26 ਸਾਲਾ ਲਿਆਕਤ ਅਲੀ ਪੁੱਤਰ ਸ਼ੌਕਤ ਅਲੀ ਨੱਥੂਮਾਜਰਾ ਦੀ ਮੌਕੇ ’ਤੇ ਮੌਤ ਹੋ ਗਈ। ਘਟਨਾ ਸਥਾਨ ’ਤੇ ਪਹੁੰਚੀ ਥਾਣਾ ਅਹਿਮਦਗੜ੍ਹ ਸਦਰ ਦੀ ਪੁਲੀਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਜੀਟੀ ਰੋਡ ’ਤੇ ਇੱਕ ਮੋਟਰਸਾਈਕਲ ਦੀ ਟੱਕਰ ਨਾਲ ਇੱਕ ਬਿਰਧ ਔਰਤ ਗੰਭੀਰ ਜ਼ਖ਼ਮੀ ਹੋ ਗਈ ਹੈ ਜਿਸਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਇਸ ਸਬੰਧੀ ਗਗਨਦੀਪ ਕਲੋਨੀ ਭੱਟੀਆਂ ਬੇਟ ਵਾਸੀ ਕਵਲਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਜੀਐੱਨ ਕਲੀਨਿਕ ’ਚ ਮੌਜੂਦ ਸੀ ਜਿਸ ਦੌਰਾਨ ਉਸ ਦੇ ਮਾਤਾ ਕੁਲਵੰਤ ਕੌਰ ਜਦੋਂ ਮੇਨ ਜੀਟੀ ਰੋਡ ਕਰਾਸ ਕਰਨ ਲੱਗੇ ਤਾਂ ਗਲਤ ਸਾਈਡ ਤੋਂ ਇੱਕ ਮੋਟਰਸਾਈਕਲ ਚਾਲਕ ਸਾਹਿਲ ਨੇ ਆਪਣਾ ਮੋਟਰਸਾਈਕਲ ਲਾਪਰਵਾਹੀ ਨਾਲ ਚਲਾ ਕੇ ਉਨ੍ਹਾਂ ਨੂੰ ਫੇਟ ਮਾਰੀ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ ਤੇ ਉਕਤ ਕਥਿਤ ਦੋਸ਼ੀ ਮੋਟਰਸਾਈਕਲ ਸਮੇਤ ਫ਼ਰਾਰ ਹੋ ਗਿਆ। ਥਾਣੇਦਾਰ ਚਰਨ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮੋਟਰਸਾਈਕਲ ਚਾਲਕ ਸਾਹਿਲ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement
Show comments