ਲਾਵਾਰਿਸ ਪਸ਼ੂ ਕਾਰਨ ਵਾਪਰੇ ਹਾਦਸੇ ’ਚ ਨੌਜਵਾਨ ਦੀ ਮੌਤ
ਇਥੇ ਦੀਵਾਲੀ ਦੀ ਰਾਤ ਲਾਵਾਰਿਸ ਪਸ਼ੂ ਵਿੱਚ ਵੱਜਣ ਕਾਰਨ ਪਿੰਡ ਕੋਟਾਲਾ ਦੇ ਨੌਜਵਾਨ ਗੁਰਜੋਤ ਸਿੰਘ ਉਰਫ ਗੱਗੀ (27) ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਜਸਵੀਰ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਲੜਕਾ ਗੁਰਜੋਤ ਸਿੰਘ 21...
Advertisement
ਇਥੇ ਦੀਵਾਲੀ ਦੀ ਰਾਤ ਲਾਵਾਰਿਸ ਪਸ਼ੂ ਵਿੱਚ ਵੱਜਣ ਕਾਰਨ ਪਿੰਡ ਕੋਟਾਲਾ ਦੇ ਨੌਜਵਾਨ ਗੁਰਜੋਤ ਸਿੰਘ ਉਰਫ ਗੱਗੀ (27) ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਜਸਵੀਰ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਲੜਕਾ ਗੁਰਜੋਤ ਸਿੰਘ 21 ਅਕਤੂਬਰ ਦੀ ਰਾਤ ਪਿੰਡ ਉਧੋਵਾਲ ਕਲਾਂ ਤੋਂ ਕੋਟਾਲਾ ਵੱਲ ਪਰਤ ਰਿਹਾ ਸੀ ਤਾਂ ਮਾਂਗਟ ਪੈਟਰੋਲ ਪੰਪ ਨੇੜੇ ਲਾਵਾਰਿਸ ਪਸ਼ੂ ਅੱਗੇ ਆਉਣ ਕਾਰਨ ਹਾਦਸਾ ਵਾਪਰਿਆ ਤੇ ਗੁਰਜੋਤ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਐਲਾਨ ਦਿੱੱਤਾ। ਦੀਵਾਲੀ ਦੀ ਰਾਤ ਵਾਪਰੇ ਹਾਦਸੇ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।
Advertisement
Advertisement