ਹਲਕਾ ਆਤਮ ਨਗਰ ’ਚ ਯੂਥ ਕਾਂਗਰਸ ਦੀ ਮੀਟਿੰਗ
ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਯੂਥ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਵਿਧਾਨ ਸਭਾ ਚੋਣਾਂ ਵਿੱਚ ਯੂਥ ਕਾਂਗਰਸ ਦੇ ਵਰਕਰ ਅਹਿਮ ਭੂਮਿਕਾ ਨਿਭਾਉਣਗੇ। ਉਹ ਅੱਜ ਹਲਕਾ ਆਤਮ ਨਗਰ ਵਿੱਚ ਯੂਥ ਪ੍ਰਧਾਨ ਰੋਹਨ ਲਾਲਕਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਰਾਜਨੀਤੀ ਵਿੱਚ ਆ ਕੇ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕਾਂਗਰਸ ਨਾਲ ਲਾਮਬੰਦ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਪੰਜਾਬ ਦਾ ਭਵਿੱਖ ਕੇਵਲ ਕਾਂਗਰਸ ਦੇ ਹੱਥ ਵਿੱਚ ਹੀ ਸੁਰੱਖਿਅਤ ਹੈ। ਇਸ ਲਈ ਅੱਜ ਪੰਜਾਬ ਦਾ ਹਰ ਨੌਜਵਾਨ ਕਾਂਗਰਸ ਪਾਰਟੀ ਦਾ ਹਿੱਸਾ ਬਣਨਾ ਚਾਹੁੰਦਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਤੋਂ ਪ੍ਰਭਾਵਿਤ ਹੋਕੇ ਯੂਥ ਕਾਂਗਰਸ ਦਾ ਹਰ ਮੈਂਬਰ ਪੰਜਾਬ ਵਿੱਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਡੱਟ ਕੇ ਕਰ ਰਿਹਾ ਹੈ ਜਿਸਦਾ ਨਤੀਜਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੇਖਣ ਨੂੰ ਮਿਲੇਗਾ। ਇਸ ਮੌਕੇ ਰੋਸ਼ਨ ਲਾਲਕਾ ਦੀ ਅਗਵਾਈ ਹੇਠ ਸ੍ਰੀ ਬੈਂਸ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਹਿਲ ਕਪੂਰ ਪੱਪਲ, ਪ੍ਰਦੀਪ ਸਿੰਘ ਬੰਟੀ, ਤਲਵਿੰਦਰ ਟੋਨੀ (ਬਲਾਕ ਪ੍ਰਧਾਨ), ਪਾਰਿਕ ਸ਼ਰਮਾ,ਪੰਕਜ ਗੋਗਨਾ, ਰਿਸ਼ੀ ਪ੍ਰਧਾਨ, ਸੁੱਚਾ ਸਿੰਘ, ਵਿਸ਼ਾਲ ਰਾਜਪੂਤ, ਵੈਭਵ ਸਪਰਾ, ਹਿਮਾਂਸ਼ੂ ਧੀਰ ਅਤੇ ਮਹਿਕਪ੍ਰੀਤ ਸਿੰਘ ਵੀ ਹਾਜ਼ਰ ਸਨ।