ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਥ ਕਾਂਗਰਸ ਚੋਣਾਂ: ਮਨੀ ਗਰਗ ਜਗਰਾਉਂ ਅਤੇ ਲੱਕੀ ਹਲਕਾ ਗਿੱਲ ਦੇ ਪ੍ਰਧਾਨ ਬਣੇ

ਨਿੱਜੀ ਪੱਤਰ ਪ੍ਰੇਰਕ ਜਗਰਾਉਂ, 12 ਜੁਲਾਈ ਯੂਥ ਕਾਂਗਰਸ ਦੇ ਵੱਖ-ਵੱਖ ਹਲਕਿਆਂ ਲਈ ਪਿਛਲੇ ਕੁਝ ਮਹੀਨੇ ਤੋਂ ਚੱਲ ਰਹੀ ਆਨਲਾਈਨ ਵੋਟਿੰਗ ਦੇ ਨਤੀਜੇ ਆ ਗਏ ਹਨ। ਇਸ ‘ਚ ਹਲਕਾ ਜਗਰਾਉਂ ਤੋਂ ਯੂਥ ਕਾਂਗਰਸੀ ਮਨੀ ਗਰਗ ਅਤੇ ਹਲਕਾ ਗਿੱਲ ਤੋਂ ਸਰਪੰਚ ਹਰਦੀਪ...
ਚੋਣ ਜਿੱਤਣ ਮਗਰੋਂ ਹਰਦੀਪ ਸਿੰਘ ਲੱਕੀ ਨੂੰ ਵਧਾਈ ਦਿੰਦੇ ਕਾਂਗਰਸੀ ਆਗੂ। ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ

ਜਗਰਾਉਂ, 12 ਜੁਲਾਈ

Advertisement

ਯੂਥ ਕਾਂਗਰਸ ਦੇ ਵੱਖ-ਵੱਖ ਹਲਕਿਆਂ ਲਈ ਪਿਛਲੇ ਕੁਝ ਮਹੀਨੇ ਤੋਂ ਚੱਲ ਰਹੀ ਆਨਲਾਈਨ ਵੋਟਿੰਗ ਦੇ ਨਤੀਜੇ ਆ ਗਏ ਹਨ। ਇਸ ‘ਚ ਹਲਕਾ ਜਗਰਾਉਂ ਤੋਂ ਯੂਥ ਕਾਂਗਰਸੀ ਮਨੀ ਗਰਗ ਅਤੇ ਹਲਕਾ ਗਿੱਲ ਤੋਂ ਸਰਪੰਚ ਹਰਦੀਪ ਸਿੰਘ ਲੱਕੀ ਚੋਣ ਜਿੱਤ ਕੇ ਪ੍ਰਧਾਨ ਬਣੇ ਹਨ। ਜਗਰਾਉਂ ਯੂਥ ਕਾਂਗਰਸ ਦੀ ਚੋਣ ‘ਚ ਮਨੀ ਗਰਗ ਆਪਣੇ ਵਿਰੋਧੀ ਗੁਰਦੀਪ ਸਿੰਘ ਨੂੰ ਹਰਾ ਕੇ ਪ੍ਰਧਾਨ ਚੁਣੇ ਗਏ। ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੇ ਨਜ਼ਦੀਕੀ ਮਨੀ ਗਰਗ ਨੇ ਚੋਣ ਜਿੱਤਣ ਮਗਰੋਂ ਪਾਰਟੀ ਨਾਲ ਜੁੜੇ ਨੌਜਵਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦੇ ਹੱਕ ‘ਚ ਵੋਟ ਦਿੱਤੀ। ਯੂਥ ਕਾਂਗਰਸ ਦੇ ਪ੍ਰਧਾਨ ਰਹੇ ਮੌਜੂਦਾ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਮਨੀ ਗਰਗ ਨੂੰ ਇਸ ਜਿੱਤ ‘ਤੇ ਵਧਾਈ ਦਿੱਤੀ। ਉਨ੍ਹਾਂ ਤੋਂ ਇਲਾਵਾ ਸਾਬਕਾ ਮੰਤਰੀ ਦਾਖਾ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਕੈਪਟਨ ਸੰਦੀਪ ਸੰਧੂ, ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਕਰਨਜੀਤ ਸਿੰਘ ਸੋਨੀ ਗਾਲਬਿ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਪ੍ਰਧਾਨ ਜਤਿੰਦਰਪਾਲ ਸਿੰਘ ਰਾਣਾ ਆਦਿ ਆਗੂਆਂ ਨੇ ਮਨੀ ਗਰਗ ਨੂੰ ਪਾਰਟੀ ਦਾ ਮਿਹਨਤੀ ਨੌਜਵਾਨ ਆਗੂ ਦੱਸਦੇ ਹੋਏ ਮੁਬਾਰਕਬਾਦ ਦਿੱਤੀ। ਪ੍ਰਧਾਨ ਚੁਣੇ ਗਏ ਮਨੀ ਗਰਗ ਨੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਅਤੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਪਾਰਟੀ ਨਾਲ ਜੋੜਨ ਲਈ ਤਨਦੇਹੀ ਨਾਲ ਕੰਮ ਕਰਨਗੇ। ਦੂਜੇ ਪਾਸੇ ਗਿੱਲ ਹਲਕੇ ਤੋਂ ਪ੍ਰਧਾਨ ਦੀ ਚੋਣ ਜਿੱਤੇ ਲੱਕੀ ਦਾ ਅੱਜ ਇਥੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਕਾਮਰੇਡ ਰਵਿੰਦਰਪਾਲ ਰਾਜੂ ਨੇ ਸਾਥੀਆਂ ਨਾਲ ਮਿਲ ਕੇ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ। ਇਸ ਮੌਕੇ ਕੌਂਸਲਰ ਅਮਨ ਕਪੂਰ ਬੌਬੀ, ਕੌਂਸਲਰ ਮੇਸ਼ੀ ਸਹੋਤਾ, ਹਰਦੀਪ ਜੱਸੀ, ਸਤਿੰਦਰਜੀਤ ਤਤਲਾ, ਦਵਿੰਦਰਜੀਤ ਸਿੱਧੂ, ਸਤੀਸ਼ ਦੌਧਰੀਆ ਆਦਿ ਮੌਜੂਦ ਸਨ।

Advertisement
Tags :
ਹਲਕਾ,ਕਾਂਗਰਸਗਿੱਲਚੋਣਾਂਜਗਰਾਉਂ:ਪ੍ਰਧਾਨਲੱਕੀ
Show comments