ਕੁਸ਼ਤੀ: ਗੌਰਵ ਪਹਿਲਵਾਨ ਨੇ ਸਿਕੰਦਰ ਨੂੰ ਚਿੱਤ ਕਰਕੇ ਟਰੈਕਟਰ ਜਿੱਤਿਆ
ਹਿੰਦ ਕੇਸਰੀ’ ਤੇ ‘ਭਾਰਤੀ ਕੇਸਰੀ’ ਖਿਤਾਬ ਵੀ ਜਿੱਤ ਚੁੱਕਿਆ ਹੈ ਗੌਰਵ
Advertisement
ਪਹਿਲਵਾਨ ਸ਼ੰਮੀ ਕੁਮਾਰ ਦਾ ਸਪੁੱਤਰ ਤੇ ਮਾਛੀਵਾੜਾ ਦਾ ਜੰਮਪਲ ਗੌਰਵ ਪਹਿਲਵਾਨ ਦੰਗਲ ਮੇਲਿਆਂ ਵਿਚ ਮੱਲ੍ਹਾਂ ਮਾਰਦਾ ਹੋਇਆ ਇਲਾਕੇ ਦਾ ਨਾਮ ਰੌਸ਼ਨ ਕਰ ਰਿਹਾ ਹੈ। ਪੰਜਾਬ ਦੇ ਵੱਡੇ ਦੰਗਲ ਮੇਲਿਆਂ ਵਿਚ ਜਾਣਿਆ ਜਾਂਦਾ ਪਿੰਡ ਗੜ੍ਹੀ ਅਜੀਤ ਸਿੰਘ ਵਿੱਚ ਹੋਏ ਕੁਸ਼ਤੀ ਮੁਕਾਬਲੇ ’ਚ ਗੌਰਵ ਪਹਿਲਵਾਨ ਦਾ ਮੁਕਾਬਲਾ ਮੁੱਲਾਂਪੁਰ ਗਰੀਬਦਾਸ ਅਖਾੜੇ ਦੇ ਪਹਿਲਵਾਨ ਸਿਕੰਦਰ ਵਿਚਕਾਰ ਹੋਇਆ।
ਦੋਵੇਂ ਪਹਿਲਵਾਨਾਂ ਵਿਚ 10 ਮਿੰਟ ਦੇ ਫਸਵੇਂ ਮੁਕਾਬਲੇ ਦੌਰਾਨ ਮਾਛੀਵਾੜਾ ਦੇ ਪਹਿਲਵਾਨ ਗੌਰਵ ਨੇ ਸਿਕੰਦਰ ਨੂੰ ਚਿੱਤ ਕਰ ਦਿੱਤਾ। ਪ੍ਰਬੰਧਕਾਂ ਵੱਲੋਂ ਇਸ ਝੰਡੀ ਦੀ ਕੁਸ਼ਤੀ ’ਤੇ ਟ੍ਰੈਕਟਰ ਇਨਾਮ ਵਜੋਂ ਰੱਖਿਆ ਗਿਆ ਸੀ ਜਿਸ ਨੂੰ ਗੌਰਵ ਨੇ ਆਪਣੇ ਨਾਮ ਕਰ ਲਿਆ। ਮਾਛੀਵਾੜਾ ਦਾ ਗੌਰਵ ਪਹਿਲਵਾਲ ਇਸ ਤੋਂ ਪਹਿਲਾਂ ਮਹਾਂਰਾਸ਼ਟਰ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਜਾ ਕੇ ਵੱਡੇ ਨਾਮੀ ਪਹਿਲਵਾਨਾਂ ਨੂੰ ਜਿੱਤ ਕਰ ਚੁੱਕਾ ਹੈ ਅਤੇ ‘ਹਿੰਦ ਕੇਸਰੀ’ ਤੇ ‘ਭਾਰਤੀ ਕੇਸਰੀ’ ਖਿਤਾਬ ਵੀ ਜਿੱਤ ਚੁੱਕਾ ਹੈ। ਇਸ ਤੋਂ ਇਲਾਵਾ ਦੰਗਲ ਮੇਲਿਆਂ ਵਿਚ ਕਈ ਵੱਡੇ ਵੱਡੇ ਇਨਾਮ ਹਾਸਿਲ ਕਰ ਇਸ ਗੌਰਵ ਪਹਿਲਵਾਨ ਨੇ ਇਤਿਹਾਸਕ ਧਰਤੀ ਮਾਛੀਵਾੜਾ ਦਾ ਨਾਮ ਬੁਲੰਦੀਆਂ ’ਤੇ ਪਹੁੰਚਾਇਆ ਹੈ।
Advertisement
Advertisement