ਵਿਸ਼ਵ ਰੈਬੀਜ਼ ਦਿਵਸ ਸਬੰਧੀ ਜਾਗਰੂਕਤਾ ਕੈਂਪ
ਇਥੋਂ ਦੇ ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿz; ਐੱਸ ਐੱਮ ਓ ਡਾ. ਸੁਦੀਪ ਸਿੱਧੂ ਦੀ ਅਗਵਾਈ ਹੇਠ ਵਿਸ਼ਵ ਰੈਬੀਜ਼ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਸਿੱਧੂ ਨੇ ਕਿਹਾ ਕੇ ਰੈਬੀਜ਼ ਆਮ ਤੌਰ ’ਤੇ ਕੁੱਤੇ, ਬਾਂਦਰ,...
Advertisement
ਇਥੋਂ ਦੇ ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿz; ਐੱਸ ਐੱਮ ਓ ਡਾ. ਸੁਦੀਪ ਸਿੱਧੂ ਦੀ ਅਗਵਾਈ ਹੇਠ ਵਿਸ਼ਵ ਰੈਬੀਜ਼ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਸਿੱਧੂ ਨੇ ਕਿਹਾ ਕੇ ਰੈਬੀਜ਼ ਆਮ ਤੌਰ ’ਤੇ ਕੁੱਤੇ, ਬਾਂਦਰ, ਬਿੱਲੀ ਆਦਿ ਦੇ ਵੱਢਣ ਕਾਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰੈਬੀਜ਼ ਇੱਕ ਜਾਨਲੇਵਾ ਬਿਮਾਰੀ ਹੈ ਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਜਾਨਲੇਵਾ ਹੋ ਸਕਦੀ ਹੈ। ਡਾ. ਵੰਦਨਾ ਰਾਠੌਰ ਅਤੇ ਗੁਰਦੀਪ ਸਿੰਘ ਨੇ ਕਿ ਜਾਨਵਰ ਦੇ ਵੱਢਣ ਤੇ ਘਰੇਲੂ ਇਲਾਜ ਜਿਵੇਂ ਮਿਰਚਾਂ, ਤੇਲ, ਚੂਨਾ, ਜੜੀਆਂ-ਬੂਟੀਆਂ ਆਦਿ ਦੀ ਵਰਤੋਂ ਤੋਂ ਪਰਹੇਜ ਕੀਤਾ ਜਾਵੇ। ਇਸ ਤੋਂ ਇਲਾਵਾ ਪਾਲਤੂ ਕੁੱਤਿਆਂ ਦਾ ਨਿਯਮਿਤ ਤੌਰ ਤੇ ਟੀਕਾਕਰਨ ਕਰਵਾਇਆ ਜਾਵੇ। ਇਸ ਮੌਕੇ ਲਖਵੀਰ ਕੌਰ, ਮੰਜੂ ਅਰੌੜਾ, ਹਰਜੀਤ ਕੌਰ, ਕੁਲਦੀਪ ਕੌਰ, ਦਲਜੀਤ ਕੌਰ, ਪਰਮਿਦੰਰ ਕੌਰ ਰੁਪਿੰਦਰ ਕੌਰ ਅਤੇ ਸੁਪਿੰਦਰ ਕੌਰ ਆਦਿ ਹਾਜ਼ਰ ਸਨ।
Advertisement
Advertisement