ਪੰਜਾਬੀ ਭਵਨ ਲੁਧਿਆਣਾ ਵਿੱਚ ਵਿਸ਼ਵ ਸ਼ਾਂਤੀ ਕਾਨਫਰੰਸ ਅੱਜ
ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈ.ਡੀ.ਪੀ.ਡੀ.) ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ 3 ਅਗਸਤ ਨੂੰ ਸਵੇਰੇ 10 ਵਜੇ ਤੋਂ ਪੰਜਾਬੀ ਭਵਨ ਲੁਧਿਆਣਾ ਵਿੱਚ ਸ਼ਾਂਤੀ, ਸਦਭਾਵਨਾ, ਨਿਸ਼ਸਤਰੀਕਰਨ ਅਤੇ ਪ੍ਰਮਾਣੂ ਹਥਿਆਰਾ ਦੇ ਖਾਤਮੇ ਦੇ ਵਿਚਾਰ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਸ਼ਾਂਤੀ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਮੁੱਖ ਮਹਿਮਾਨ ਤੇ ਅਮਰਜੀਤ ਸਿੰਘ ਟਿੱਕਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚ ਰਹੇ ਹਨ। ਜਦਕਿ ਪ੍ਰਧਾਨਗੀ ਪ੍ਰਗਤੀਸ਼ੀਲ ਲੇਖਕ ਸੰਘ ਜਨਰਲ ਸਕੱਤਰ ਡਾ. ਸੁਖਦੇਵ ਸਿਰਸਾ ਕਰਨਗੇ। ਪ੍ਰੋ. ਰਾਜਨੀਤੀ ਵਿਗਿਆਨ ਡਾ. ਹਰੀਸ਼ ਪੁਰੀ ਮੁੱਖ ਬੁਲਾਰੇ ਵਜੋਂ ਆਪਣੇ ਵਿਚਾਰ ਰਖਣਗੇ। ਇਸ ਮੌਕੇ ਤੇ ਡਾ. ਗੁਰਚਰਨ ਕੌਰ ਕੋਚਰ ਅਤੇ ਡਾ. ਹਰੀ ਸਿੰਘ ਜਾਚਕ ਦੀ ਦੇਖ ਰੇਖ ਹੇਠ ਕਵੀ ਦਰਬਾਰ ਵੀ ਕਰਵਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਯੁੱਧ ਦੇ ਮਾਨਸਿਕ ਪ੍ਰਭਾਵ ਬਾਰੇ ਡਾ. ਪਰਮ ਸੈਣੀ ਅਤੇ ਪਰਮਾਣੂ ਯੁੱਧ ਦੇ ਵਾਤਾਵਰਣ ਤੇ ਪ੍ਰਭਾਵ ਬਾਰੇ ਡਾ. ਅੰਕੁਸ਼ ਕੁਮਾਰ, ਡਾ. ਗੁਰਵੀਰ ਸਿੰਘ ਤੂਰ, ਡਾ. ਸੀਰਤ ਸੇਖੋਂ, ਡਾ. ਤੇਜਿੰਦਰ ਸਿੰਘ ਤੂਰ ਅਤੇ ਡਾ. ਰਜਤ ਗਰੋਵਰ ਵੱਲੋਂ ਪ੍ਰੋਜੈਕਟਰ ਰਾਹੀਂ ਸਾਂਝੀ ਪੇਸ਼ਕਾਰੀ ਕੀਤੀ ਜਾਵੇਗੀ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਅਗਵਾਈ ਵਿੱਚ ਮੋਹੀ ਅਮਰਜੀਤ ਸਿੰਘ, ਮੀਤ ਅਨਮੋਲ, ਜਨਮੇਜਾ ਸਿੰਘ ਜੌਹਲ ਅਤੇ ਹੋਰਾਂ ਨੇ ਇਸ ਕਾਨਫਰੰਸ ਦੀਆਂ ਤਿਆਰੀਆਂ ਮਕੰਮਲ ਕਰ ਲਈਆਂ ਹਨ। ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਡਾ. ਪੰਧੇਰ, ਸੀਨੀ. ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਦੇ ਪ੍ਰਧਾਨ ਡਾ. ਅਰੁਣ ਮਿਤਰਾ ਤੇ ਵਿੱਤ ਸਕੱਤਰ ਡਾ. ਭਾਰਤੀ ਉਪਲ ਅਤੇ ਸਮੁੱਚੀ ਟੀਮ ਵਲੋਂ ਸਾਰੇ ਵਿਦਵਾਨਾਂ ਅਤੇ ਪਤਵੰਤੇ ਸੱਜਣਾ ਅਤੇ ਸ਼ਾਂਤੀ ਪਸੰਦ ਨਾਗਰਿਕਾਂ ਨੂੰ ਇਸ ਕਾਨਫਰੰਸ ਵਿੱਚ ਭਰਵੀ ਸ਼ਮੂੁਲੀਅਤ ਕਰਨ ਲਈ ਬੇਨਤੀ ਕੀਤੀ ਹੈ।