ਤਾਜਪੁਰ ਰੋਡ ’ਤੇ ਵਰਕਸ਼ਾਪ ਦਾ ਮਾਲਕ ਅਗਵਾ; ਸਾਮਾਨ ਚੋਰੀ
ਇੱਥੇ ਤਾਜਪੁਰ ਚੌਕ ਨੇੜੇ ਲੁਧਿਆਣਾ ਰੋਡ ’ਤੇ ਟਰਾਲੀਆਂ ਬਣਾਉਣ ਵਾਲੇ ਪਿੰਡ ਭੈਣੀ ਬੜਿੰਗਾਂ ਵਾਸੀ ਗੁਰਦੀਪ ਸਿੰਘ ਬੰਮਰਾ ਨੂੰ ਅੱਜ ਦੁਪਹਿਰ ਬਾਅਦ ਕੁਝ ਵਿਅਕਤੀ ਅਗਵਾ ਕਰ ਕੇ ਲੈ ਗਏ ਤੇ ਵਰਕਸ਼ਾਪ ਵਿੱਚ ਪਿਆ ਸਾਮਾਨ ਵੀ ਚੋਰੀ ਕਰ ਲਿਆ। ਗੁਰਦੀਪ ਸਿੰਘ ਬੰਮਰਾ...
Advertisement
ਇੱਥੇ ਤਾਜਪੁਰ ਚੌਕ ਨੇੜੇ ਲੁਧਿਆਣਾ ਰੋਡ ’ਤੇ ਟਰਾਲੀਆਂ ਬਣਾਉਣ ਵਾਲੇ ਪਿੰਡ ਭੈਣੀ ਬੜਿੰਗਾਂ ਵਾਸੀ ਗੁਰਦੀਪ ਸਿੰਘ ਬੰਮਰਾ ਨੂੰ ਅੱਜ ਦੁਪਹਿਰ ਬਾਅਦ ਕੁਝ ਵਿਅਕਤੀ ਅਗਵਾ ਕਰ ਕੇ ਲੈ ਗਏ ਤੇ ਵਰਕਸ਼ਾਪ ਵਿੱਚ ਪਿਆ ਸਾਮਾਨ ਵੀ ਚੋਰੀ ਕਰ ਲਿਆ। ਗੁਰਦੀਪ ਸਿੰਘ ਬੰਮਰਾ ਦੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਅਗਵਾਕਾਰ ਗੁਰਦੀਪ ਨੂੰ ਕੁੱਟਮਾਰ ਕਰ ਕੇ ਗੱਡੀ ’ਚ ਲੈ ਗਏ ਤੇ ਦੁਕਾਨ ਦੇ ਤਾਲੇ ਤੇ ਸੀਸੀਟੀਵੀ ਵੀ ਤੋੜ ਗਏ। ਗੁਰਦੀਪ ਅਨੁਸਾਰ ਅਗਵਾਕਾਰ ਉਸ ਨੂੰ ਰਾਏਕੋਟ-ਲੁਧਿਆਣਾ ਰੋਡ ’ਤੇ ਨਹਿਰ ਨੇੜੇ ਲੈ ਕੇ ਕਈ ਘੰਟੇ ਘੁੰਮਾਉਂਦੇ ਰਹੇ ਤੇ ਉਸ ਨੂੰ ਮਾਰ ਕੇ ਨਹਿਰ ਵਿੱਚ ਸੁੱਟਣ ਦੀਆਂ ਧਮਕੀਆਂ ਵੀ ਦਿੰਦੇ ਰਹੇ। ਉਨ੍ਹਾਂ ਵਰਕਸ਼ਾਪ ਛੱਡ ਦੇਣ ਲਈ 50 ਲੱਖ ਦਾ ਲਾਲਚ ਵੀ ਦਿੱਤਾ। ਵਰਕਸ਼ਾਪ ’ਚੋਂ ਸਾਮਾਨ ਚੋਰੀ ਕਰਨ ਮਗਰੋਂ ਮੁਲਜ਼ਮ ਉਸ ਨੂੰ ਗੱਡੀ ’ਚੋਂ ਬਾਹਰ ਸੁੱਟ ਕੇ ਚਲੇ ਗਏ।
Advertisement
Advertisement