ਝਾੜ ਸਾਹਿਬ ਕਾਲਜ ਵਿੱਚ ਵਰਕਸ਼ਾਪ
ਮਾਛੀਵਾੜਾ: ਇਥੋਂ ਦੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈੱਨ ਵਿੱਚ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੀ ਅਗਵਾਈ ਹੇਠ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਪ੍ਰੋਫ਼ੈਸਰ ਹਰਪ੍ਰੀਤ ਕੌਰ ਤੇ ਸੁਖਨਪ੍ਰੀਤ ਕੌਰ ਵੱਲੋਂ ‘ਟੈਕਸਟਾਈਲ ਡਿਜ਼ਾਇਨ ਐਂਡ ਪ੍ਰਿੰਟਿੰਗ’ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੇਂਟਿੰਗ ਆਰਟਿਸਟ...
Advertisement
ਮਾਛੀਵਾੜਾ: ਇਥੋਂ ਦੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈੱਨ ਵਿੱਚ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੀ ਅਗਵਾਈ ਹੇਠ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਪ੍ਰੋਫ਼ੈਸਰ ਹਰਪ੍ਰੀਤ ਕੌਰ ਤੇ ਸੁਖਨਪ੍ਰੀਤ ਕੌਰ ਵੱਲੋਂ ‘ਟੈਕਸਟਾਈਲ ਡਿਜ਼ਾਇਨ ਐਂਡ ਪ੍ਰਿੰਟਿੰਗ’ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੇਂਟਿੰਗ ਆਰਟਿਸਟ ਰਿਚਾ ਭਾਰਤੀ ਸ਼ਰਮਾ ਨੇ ਬਤੌਰ ਮਾਹਿਰ ਸ਼ਾਮਲ ਹੁੰਦਿਆਂ ਟਾਈ ਐਂਡ ਡਾਈ, ਬਲਾਕ ਪ੍ਰਿੰਟਿੰਗ, ਸਕਰੀਨ ਪ੍ਰਿਟਿੰਗ ਦੀਆਂ ਵੱਖੋਂ ਵੱਖਰੀਆਂ ਤਕਨੀਕਾਂ ਬਾਰੇ ਦੱਸਿਆ। ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੇ ਦੁਪੱਟੇ, ਕੁੜਤੇ, ਟੇਬਲ ਕਵਰ, ਸਟਾਲ ਅਤੇ ਹੈਂਡ ਬੈਗ ਆਦਿ ਤਿਆਰ ਕੀਤੇ। ਵਰਕਸ਼ਾਪ ਦੇ ਅਖੀਰਲੇ ਦਿਨ ਬੀਬੀ ਹਰਜਿੰਦਰ ਕੌਰ ਅੰਤ੍ਰਿ਼ੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੰਚਾਰਜ ਕਾਲਜਾਂ (ਸਿੱਖਿਆ) ਨੇ ਵੀ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਵਿਦਿਆਰਥਣਾਂ ਵੱਲੋਂ ਤਿਆਰ ਕੀਤੇ ਦੁਪੱਟਿਆਂ ਦੀ ਸ਼ਲਾਘਾ ਕੀਤੀ। -ਪੱਤਰ ਪ੍ਰੇਰਕ
Advertisement
Advertisement