ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਆਤਮਾ ਕਿਸਾਨ ਬਾਜ਼ਾਰ’ ਰਾਹੀਂ ਮਹਿਲਾ ਸਸ਼ਕਤੀਕਰਨ ਨੂੰ ਮਿਲਿਆ ਮੰਚ

ਸਵੈ-ਸਹਾਇਤਾ ਸਮੂਹਾਂ ਤੇ ਛੋਟੇ ਕਿਸਾਨਾਂ ਨੂੰ ਮਿਲ ਰਿਹਾ ਫਾਇਦਾ
Advertisement

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਵੱਲੋ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਵਿੱਚ ‘ਆਤਮਾ ਕਿਸਾਨ ਬਾਜ਼ਾਰ’ ਮੁੱਖ ਖੇਤੀਬਾੜੀ ਅਫਸਰ ਡਾ. ਗੁਰਦੀਪ ਸਿੰਘ ਦੀ ਰਹਿਨੁਮਾਈ ਹੇਠ ਹਰ ਐਤਵਾਰ ਸ਼ਾਮ 3 ਵਜੇ ਤੋਂ ਸ਼ਾਮ 7 ਵਜੇ ਤਕ ਚਲਾਇਆ ਜਾ ਰਿਹਾ ਹੈ।

ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ‘ਆਤਮਾ ਕਿਸਾਨ ਬਾਜ਼ਾਰ’ ਇਕ ਕਿਸਾਨ ਉਤਪਾਦ ਮਾਰਕੀਟ ਹੈ। ਇਸ ਬਾਜ਼ਾਰ ਵਿੱਚ ਉਹ ਕਿਸਾਨ ਅਤੇ ਸਵੈ ਸਹਾਇਤਾ ਸਮੂਹ ਆਪਣੇ ਸਮਾਨ ਵੇਚ ਸਕਦੇ ਹਨ ਜੋ ਵੱਡੀਆਂ ਮੰਡੀਆਂ ਤੱਕ ਨਹੀਂ ਪਹੁੰਚ ਸਕਦੇ। ਇਸ ਬਾਜ਼ਾਰ ਵਿਚ ਕਿਸਾਨ ਆਪਣੇ ਉਤਪਾਦ ਸਿੱਧੇ ਗਾਹਕਾਂ ਨੂੰ ਬਿਨਾਂ ਕਿਸੇ ਵਿਚੌਲੀਏ ਵੇਚਦੇ ਹਨ। ਡਾ. ਗੁਰਦੀਪ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ, ਸਾਹਮਣੇ ਰਘੁਨਾਥ ਹਸਪਤਾਲ ਹਰ ਐਤਵਾਰ ਸ਼ਾਮ 3 ਵਜੇ ਤੋਂ ਸ਼ਾਮ 7 ਵਜੇ ਤੱਕ ਚਲ ਰਹੇ ‘ਆਤਮਾ ਕਿਸਾਨ ਬਾਜ਼ਾਰ’ ਵਿੱਚੋ ਦੇਸੀ ਤੇ ਜੈਵਿਕ ਉਤਪਾਦ, ਘਰੇਲੂ ਉਤਪਾਦ, ਰਸਾਇਣ ਮੁਕਤ ਸਬਜ਼ੀਆਂ ਅਤੇ ਗਾਂ ਦਾ ਘਿਓ ਆਦਿ ਦੀ ਖ੍ਰੀਦਦਾਰੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਗਾਹਕ ਅਤੇ ਕਿਸਾਨ ਵਿਚਕਾਰ ਭਰੋਸਾ ਅਤੇ ਸਿੱਧਾ ਸੰਪਰਕ ਹੋਣ ਨਾਲ ਵੇਚਣ ਵਾਲੇ ਅਤੇ ਖ੍ਰੀਦਣ ਵਾਲੇ, ਦੋਵਾਂ ਨੂੰ ਲਾਭ ਹੁੰਦਾ ਹੈ। ਇਸ ਬਾਜ਼ਾਰ ਰਾਹੀਂ ਮਹਿਲਾ ਸਸ਼ਕਤੀਕਰਨ ਨੂੰ ਵੀ ਚੰਗਾ ਹੁਲਾਰਾ ਮਿਲਦਾ ਹੈ। ਮਹਿਲਾ ਕਿਸਾਨਾਂ ਅਤੇ ਸਵੈ ਸਹਾਇਤਾ ਗਰੁੱਪਾਂ ਨੂੰ ਵੀ ਆਪਣੀ ਬਣਾਈ ਸਮੱਗਰੀ ਵੇਚਣ ਲਈ ਮੰਚ ਮਿਲਦਾ ਹੈ। ਇਸ ਬਾਜ਼ਾਰ ਵਿਚ ਤਾਜ਼ੇ ਉਤਪਾਦਾਂ ਦੀ ਤੁਰੰਤ ਵਿਕਰੀ ਕੀਤੀ ਜਾਂਦੀ ਹੈ ਜਿਸ ਨਾਲ ਪਿੰਡ ਪੱਧਰ ’ਤੇ ਰੁਜ਼ਗਾਰ ਅਤੇ ਉੱਦਮੀ ਮੌਕੇ ਮਿਲਦੇ ਹਨ। ਇਸ ਬਾਜ਼ਾਰ ਅਧੀਨ ਪਿੰਡਾਂ ਵਿੱਚ ਸਵੈ-ਰੋਜ਼ਗਾਰ ਅਤੇ ਛੋਟੇ ਉੱਦਮਾਂ ਨੂੰ ਵੀ ਵਾਧਾ ਮਿਲਦਾ ਹੈ।

Advertisement

Advertisement
Show comments