ਔਰਤ ਨੂੰ ਜ਼ਖ਼ਮੀ ਕਰਕੇ ਮੋਬਾਈਲ ਖੋਹਿਆ
ਔਰਤ ਨੂੰ ਜ਼ਖ਼ਮੀ ਕਰਕੇ ਮੋਬਾਈਲ ਫੋਨ ਖੋਹਣ ਦੇ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗਿਆਸਪੁਰਾ ਵਾਸੀ ਰੀਤੂ ਪਤਨੀ ਰਿੰਕੂ ਨੇ ਦੱਸਿਆ ਕਿ ਉਹ ਆਪਣੇ ਬੱਚੇ ਨਾਲ ਸਾਮਾਨ ਲੈਣ ਲਈ ਸੂਆ ਰੋਡ ਨੇੜੇ...
Advertisement
ਔਰਤ ਨੂੰ ਜ਼ਖ਼ਮੀ ਕਰਕੇ ਮੋਬਾਈਲ ਫੋਨ ਖੋਹਣ ਦੇ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗਿਆਸਪੁਰਾ ਵਾਸੀ ਰੀਤੂ ਪਤਨੀ ਰਿੰਕੂ ਨੇ ਦੱਸਿਆ ਕਿ ਉਹ ਆਪਣੇ ਬੱਚੇ
ਨਾਲ ਸਾਮਾਨ ਲੈਣ ਲਈ ਸੂਆ ਰੋਡ ਨੇੜੇ ਗਿਰੀ ਕਮਿਊਨੀਕੇਸ਼ਨ ਦੁਕਾਨ ਕੋਲ ਪੁੱਜੀ ਤਾਂ ਉਸਦੇ ਪਿੱਛੋਂ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਉਸਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਉਸ ਵੱਲੋਂ ਰੌਲਾ ਪਾਉਣ ’ਤੇ ਉਸਨੇ ਆਪਣੇ ਹੱਥ ਵਿੱਚ ਪਾਇਆ ਕੜਾ ਰੀਤੂ ਦੇ ਮੱਥੇ ਵਿੱਚ ਮਾਰਿਆ ਜਿਸ ਨਾਲ ਉਹ ਜ਼ਖ਼ਮੀ ਹੋ ਗਈ। ਇਸ ਦੌਰਾਨ ਉਹ ਉਸਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਹੌਲਦਾਰ ਇਕਬਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਦੀਪਕ ਵਾਸੀ ਸੁਭਾਸ਼ ਨਗਰ ਅਤੇ ਉਸਦੇ ਅਣਪਛਾਤੇ ਸਾਥੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
