ਕੈਦੀ ਨੂੰ ਨਸ਼ਾ ਦਿੰਦੀ ਔਰਤ ਕਾਬੂ
ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਇੱਕ ਔਰਤ ਨੂੰ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਮੁਲਜ਼ਮ ਨੂੰ ਨਸ਼ਾ ਫੜਾਉਂਦਿਆਂ ਕਾਬੂ ਕੀਤਾ ਹੈ। ਥਾਣੇਦਾਰ ਨੇ ਦੱਸਿਆ ਹੈ ਕਿ ਉਹ ਸਮੇਤ ਪੁਲੀਸ ਪਾਰਟੀ ਗਸ਼ਤ ਸਬੰਧੀ ਇੰਚਾਰਜ ਚਲਾਨੀ ਡਿਊਟੀ ਜ਼ਿਲ੍ਹਾ ਕਚਹਿਰੀ ਵਿੱਚੇ ਚਲਾਨੀ...
Advertisement
ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਇੱਕ ਔਰਤ ਨੂੰ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਮੁਲਜ਼ਮ ਨੂੰ ਨਸ਼ਾ ਫੜਾਉਂਦਿਆਂ ਕਾਬੂ ਕੀਤਾ ਹੈ। ਥਾਣੇਦਾਰ ਨੇ ਦੱਸਿਆ ਹੈ ਕਿ ਉਹ ਸਮੇਤ ਪੁਲੀਸ ਪਾਰਟੀ ਗਸ਼ਤ ਸਬੰਧੀ ਇੰਚਾਰਜ ਚਲਾਨੀ ਡਿਊਟੀ ਜ਼ਿਲ੍ਹਾ ਕਚਹਿਰੀ ਵਿੱਚੇ ਚਲਾਨੀ ਡਿਊਟੀ ’ਤੇ ਆਏ ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਰਿਹਾ ਸੀ ਤਾਂ ਮੁਲਜ਼ਮ ਰਾਹੁਲ ਦੀ ਪੇਸ਼ੀ ਦੌਰਾਨ ਰਜਨੀ ਵਾਸੀ ਬਾਲਮੀਕਿ ਮੁਹੱਲਾ, ਮਾਛੀਵਾੜਾ ਕੋਈ ਨਸ਼ੀਲਾ ਪਦਾਰਥ ਰਾਹੁਲ ਨੂੰ ਫੜਾ ਰਹੀ ਸੀ ਤਾਂ ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਜਿਸ ਮਗਰੋਂ 1.40 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement